8000 ਰੁਪਏ ਤੋਂ ਵੀ ਘੱਟ ਕੀਮਤ ''ਚ ਵੀਵੋ ਲਿਆਇਆ ਨਵਾਂ ਸਮਾਰਟਫੋਨ

Monday, Mar 11, 2019 - 09:17 PM (IST)

8000 ਰੁਪਏ ਤੋਂ ਵੀ ਘੱਟ ਕੀਮਤ ''ਚ ਵੀਵੋ ਲਿਆਇਆ ਨਵਾਂ ਸਮਾਰਟਫੋਨ

ਗੈਜੇਟ ਡੈਸਕ—ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਵੀਵੋ ਨੇ ਭਾਰਤੀ ਬਾਜ਼ਾਰ 'ਚ ਆਪਣੇ ਘੱਟ ਕੀਮਤ ਸਮਾਰਟਫੋਨ Vivo Y91i  ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੇ 16ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 7,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਗਾਹਕ 32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 8,490 ਰੁਪਏ 'ਚ ਖਰੀਦ ਸਕੋਗੇ। ਇਸ ਸਮਾਰਟਫੋਨ ਨੂੰ ਫਿਊਜ਼ਨ ਬਲੈਕ ਅਤੇ ਉਸ਼ੀਅਨ ਬਲੂ ਕਲਰ ਆਪਸ਼ਨ 'ਚ ਉਪਲੱਬਧ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਸ਼ੁਰੂਆਤ 'ਚ ਇਹ ਸਮਾਰਟਫੋਨ ਸਿਰਫ ਆਫਲਾਈਨ ਦੁਆਰਾ ਹੀ ਖਰੀਦਿਆਂ ਜਾ ਸਕੇਗਾ।

PunjabKesari

Vivo Y91i  ਸਪੈਸੀਫਿਕੇਸ਼ਨਸ

ਡਿਸਪਲੇਅ 6.2 ਇੰਚ ਐੱਚ.ਡੀ.+
ਪ੍ਰੋਸੈਸਰ ਆਕਟਾ ਕੋਰ ਮੀਡੀਆਟੇਕ ਹੀਲੀਓ ਪੀ22
ਰੈਮ 2ਜੀ.ਬੀ. 
ਆਪਰੇਟਿੰਗ ਸਿਸਟਮ ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਫਨਟੱਚ ਓ.ਐੱਸ. 4.5
ਰੀਅਰ ਕੈਮਰਾ 13 ਮੈਗਾਪਿਕਸਲ
ਸੈਲਫੀ ਕੈਮਰਾ 5 ਮੈਗਾਪਿਕਸਲ
ਬੈਟਰੀ 4,030 ਐੱਮ.ਏ.ਐੱਚ
ਵਜ਼ਨ 163.5 ਗ੍ਰਾਮ
ਖਾਸ ਫੀਚਰ ਫੇਸ ਬਿਊਟੀ, ਟਾਈਮਲੈਪਸ, ਪਾਮ ਕੈਪਚਰ ਅਤੇ ਵੌਇਸ ਕੰਟਰੋਲ ਕੈਮਰਾ ਐਪ

author

Karan Kumar

Content Editor

Related News