Notch ਡਿਸਪਲੇਅ ਨਾਲ ਪੇਸ਼ ਹੋਵੇਗਾ Vivo Y85 ਸਮਾਰਟਫੋਨ

Monday, Mar 19, 2018 - 06:00 PM (IST)

Notch ਡਿਸਪਲੇਅ ਨਾਲ ਪੇਸ਼ ਹੋਵੇਗਾ Vivo Y85 ਸਮਾਰਟਫੋਨ

ਜਲੰਧਰ-ਇਸ ਸਾਲ 2018 ਤੱਕ ਪਹਿਲੀ ਤਿਮਾਂਹੀ 'ਚ ਅਸੀਂ Notch ਡਿਸਪਲੇਅ ਨਾਲ ਲੈਸ ਕਈ ਸਮਾਰਟਫੋਨਜ਼ ਦੇਖਣ ਨੂੰ ਮਿਲੇ ਹਨ ਅਤੇ ਕਈ ਸਮਾਰਟਫੋਨਜ਼ ਲਾਂਚ ਹੋਣ ਲਈ ਤਿਆਰੀ 'ਚ ਹਨ। ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਇਕ ਨਵੇਂ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਕੀਤਾ ਹੈ ਅਤੇ ਇਹ ਸਮਾਰਟਫੋਨ ਨੋਚ ਡਿਸਪਲੇਅ ਨਾਲ ਆ ਸਕਦਾ ਹੈ। ਇਹ ਸਮਾਰਟਫੋਨ Vivo Y85 ਹੋਵੇਗਾ

 

ਰਿਪੋਰਟ ਅਨੁਸਾਰ ਵੀਵੋ Y85 ਇਕ ਮਿਡ ਰੇਂਜ ਸਮਾਰਟਫੋਨ ਹੋਵੇਗਾ, ਜੋ ਸ਼ਿਓਮੀ ਦੇ ਨਵੇਂ ਰੈੱਡਮੀ ਸੀਰੀਜ਼ ਵਰਗਾ ਹੋ ਸਕਦਾ ਹੈ। ਇਸ ਫੋਨ 'ਚ 19:9 ਅਸਪੈਕਟ ਰੇਸ਼ੀਓ ਨਾਲ 6.26 ਇੰਚ ਡਿਸਪਲੇਅ ਹੋ ਸਕਦਾ ਹੈ। ਇਹ ਫੋਨ 'ਚ ਸਨੈਪਡ੍ਰੈਗਨ 450 ਦੇ ਨਾਲ 4 ਜੀ. ਬੀ. ਰੈਮ ਅਤੇ 32 ਜੀ. ਬੀ./ 64 ਜੀ. ਬੀ. ਇੰਟਰਨਲ ਸਟੋਰੇਜ ਹੋ ਸਕਦੀ ਹੈ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ।ਵੀਵੋ ਦੇ ਇਸ ਡਿਵਾਈਸ 'ਚ 13MP+ 2MP ਡਿਊਲ ਰਿਅਰ ਕੈਮਰੇ ਨਾਲ ਫ੍ਰੰਟ 'ਤੇ AI ਬਿਊਟੀ ਨਾਲ 16MP ਦਾ ਸੈਲਫੀ ਕੈਮਰਾ ਹੋ ਸਕਦਾ ਹੈ। ਇਸ ਫੋਨ 'ਚ AR ਸਟਿਕਰ ਅਤੇ ਫੇਸ ਅਨਲਾਕ ਵਰਗੇ ਹੋਰ ਫੀਚਰਸ ਵੀ ਮੌਜੂਦ ਹੋਣ ਦੀ ਉਮੀਦ ਹੋਵੇਗੀ।

 

ਵੀਵੋ ਵਾਈ 85 ਸਮਾਰਟਫੋਨ 3260mAh ਦੀ ਬੈਟਰੀ ਅਤੇ ਡਿਵਾਈਸ ਐਂਡਰਾਇਡ 8.1 Oreo 'ਤੇ ਕੰਮ ਕਰਦਾ ਹੈ। ਕੁਨੈਕਟੀਵਿਟੀ ਦੇ ਤੌਰ 'ਤੇ ਸਮਾਰਟਫੋਨ 'ਚ ਬਲੂਟੁੱਥ 5.0 ਡਿਊਲ ਸਿਮ ਸਪੋਰਟ, USB 2.0 (ਮਾਈਕ੍ਰੋ) ਪੋਰਟ, GPS ਅਤੇ ਵਾਈ-ਫਾਈ ਹੋਵੇਗਾ। ਇਹ ਡਿਵਾਈਸ ਸ਼ੌਪੇਨ ਗੋਲਡ ਅਤੇ ਬਲੈਕ ਗੋਲਡ ਕਲਰ ਆਪਸ਼ਨ 'ਚ ਆ ਸਕਦਾ ਹੈ। ਉਮੀਦ ਹੈ ਕਿ ਵੀਵੋ Y85 ਦੇ 64 ਜੀ. ਬੀ. ਵੇਰੀਐਂਟ ਮਾਡਲ ਦੀ ਕੀਮਤ  ¥1798 ਹੋਵੇਗੀ। ਸਮਾਰਟਫੋਨ ਦਾ ਡਾਇਮੇਸ਼ਨ 154.81x75.03x7.89mm ਹੋਵੇਗਾ।


Related News