ਵੀਵੋ ਨੇ ਘੱਟ ਕੀਮਤ ’ਚ ਲਾਂਚ ਕੀਤਾ 256GB ਵਾਲਾ ਫੋਨ, ਬੈਟਰੀ ਤੇ ਪ੍ਰੋਸੈਸਰ ਵੀ ਹੈ ਸ਼ਾਨਦਾਰ

08/12/2022 5:50:55 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਵੀਵੋ ਨੇ ਆਪਣੇ ਨਵੇਂ ਫੋਨ Vivo Y77e 5G ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਫਿਲਹਾਲ ਇਸ ਫੋਨ ਨੂੰ ਘਰੇਲੂ ਬਾਜ਼ਾਰ ’ਚ ਹੀ ਲਾਂਚ ਕੀਤਾ ਹੈ। Vivo Y77e 5G ’ਚ ਮੀਡੀਆਟੈੱਕ Dimensity 810 5G ਪ੍ਰੋਸੈਸਰ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। 

Vivo Y77e 5G ਦੀ ਕੀਮਤ
Vivo Y77e 5G ਨੂੰ ਤਿੰਨ ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,699 ਰੁਪਏ (ਕਰੀਬ 20,000 ਰੁਪਏ ਹੈ। ਜਦਕਿ ਕੰਪਨੀ ਨੇ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ। ਫੋਨ ਨੂੰ ਕ੍ਰਿਸਟਲ ਬਲੈਕ, ਕ੍ਰਿਸਟਲ ਪਾਊਡਰ ਅਤੇ ਸਮਰ ਸੀ ਬਲਿਊ ਰੰਗ ’ਚ ਪੇਸ਼ ਕੀਤਾ ਗਿਆ ਹੈ। 

Vivo Y77e 5G ਦੇ ਫੀਚਰਜ਼
Vivo Y77e 5G ਨੂੰ ਲੇਟੈਸਟ ਐਂਡਰਾਇਡ 12 ਆਧਾਰਿਤ OriginOS ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜੋ 60Hz ਰਿਫ੍ਰੈਸ਼ ਰੇਟ ਅਤੇ 180Hz ਟੱਚ ਸੈਂਪਲਿੰਗ ਰੇਟ ਨਾਲ ਆਉਂਦੀ ਹੈ। ਫੋਨ ’ਚ 6nm ਵਾਲਾ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਤਕ LPDDR4 ਰੈਮ ਅਤੇ 256 ਜੀ.ਬੀ. ਤਕ ਦੀ UFS 2.2 ਸਟੋਰੇਜ ਵੀ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਨਾਲ ਆਉਂਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਕੈਮਰਾ ਸੁਪਰ HDR, ਸਲੋ ਮੋਸ਼ਨ ਅਤੇ ਸੁਪਰ ਨਾਈਟ ਮੋਡ ਫੀਚਰਜ਼ ਨੂੰ ਸਪੋਰਟ ਕਰਦਾ ਹੈ। 

Vivo Y77e 5G ’ਚ 5,000mAh ਦੀ ਬੈਟਰੀ ਅਤੇ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi, ਬਲੂਟੁੱਥ v5.1, 3.5mm ਹੈੱਡਫੋਨ ਜੈੱਕ, OTG, USB ਟਾਈਪ-ਸੀ ਪੋਰਟ ਅਤੇ ਜੀ.ਪੀ.ਐੱਸ. ਦਿੱਤਾ ਗਿਆ ਹੈ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਦਾ ਸਪੋਰਟ ਮਿਲਦਾ ਹੈ। 


Rakesh

Content Editor

Related News