44MP ਸੈਲਫੀ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Vivo Y75

Sunday, May 22, 2022 - 03:23 PM (IST)

44MP ਸੈਲਫੀ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Vivo Y75

ਗੈਜੇਟ ਡੈਸਕ– ਵੀਵੋ ਦਾ ਨਵਾਂ ਸਮਾਰਟਫੋਨ Vivo Y75 ਭਾਰਤ ’ਚ ਲਾਂਚ ਹੋ ਗਿਆ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ96 ਚਿਪਸੈੱਟ ਦੇ ਨਾਲ 44 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਅਲਟਰਾ-ਲਾਈਟਵੇਟ ਡਿਜ਼ਾਇਨ ’ਚ ਆਏਗਾ। ਫੋਨ ਦੀ ਥਿਕਨੈੱਸ 7.36mm ਹੈ। ਨਾਲ ਹੀ 2.5ਡੀ ਫਲੈਟ ਫਰੇਮ ਸਪੋਰਟ ਦਿੱਤਾ ਗਿਆ ਹੈ। 

ਕੀਮਤ 
Vivo Y75  ਸਮਾਰਟਫੋਨ ਸਿੰਗਲ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ’ਚ ਆਏਗਾ। ਫੋਨ ਦੀ ਕੀਮਤ 20,999 ਰੁਪਏ ਹੈ। ਫੋਨ ਦੋ ਰੰਗਾਂ- ਮੂਨਲਾਈਟ ਸ਼ੈਡੋ ਅਤੇ ਡਾਂਸਿੰਗ ਵੇਵ ’ਚ ਮਿਲੇਗਾ। ਫੋਨ ਨੂੰ ਫਲਿਪਕਾਰਟ ਅਤੇ ਵੀਵੋ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਖਰੀਦਣ ’ਤੇ 1500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਆਫਰ 31 ਮਈ 2022 ਤਕ ਜਾਰੀ ਰਹੇਗਾ।

ਫੀਚਰਜ਼
Vivo Y75 ਸਮਾਰਟਫੋਨ ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 2400X1800 ਪਿਕਸਲ ਹੈ। ਫੋਨ ਮੀਡੀਆਟੈੱਕ ਹੀਲਿਓ ਜੀ96 ਪ੍ਰੋਸੈਸਰ ਨਾਲ ਲੈਸ ਹੈ। ਫੋਨ ’ਚ ਫਨਟਚ ਓ.ਐੱਸ. 12 ਬੇਸਡ ਐਂਡਰਾਇਡ 11 ਹੈ। ਫੋਨ ’ਚ 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਫੋਨ ’ਚ 48 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫੋਨ ’ਚ 4050mAh ਦੀ ਬੈਟਰੀ ਹੈ ਜੋ 44 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਫੋਨ 30 ਮਿੰਟਾਂ ’ਚ 65 ਫੀਸਦੀ ਤਕ ਚਾਰਜ ਹੋ ਜਾਵੇਗਾ।


author

Rakesh

Content Editor

Related News