ਆ ਰਿਹੈ ਵੀਵੋ ਦਾ ਦਮਦਾਰ 5ਜੀ ਸਮਾਰਟਫੋਨ, 20,000 ਰੁਪਏ ਤੋਂ ਵੀ ਘੱਟ ਹੋਵੇਗੀ ਕੀਮਤ

Saturday, Jul 10, 2021 - 12:00 PM (IST)

ਆ ਰਿਹੈ ਵੀਵੋ ਦਾ ਦਮਦਾਰ 5ਜੀ ਸਮਾਰਟਫੋਨ, 20,000 ਰੁਪਏ ਤੋਂ ਵੀ ਘੱਟ ਹੋਵੇਗੀ ਕੀਮਤ

ਗੈਜੇਟ ਡੈਸਕ– ਵੀਵੋ ਆਪਣੇ 5ਜੀ ਸੈਗਮੈਂਟ ਦਾ ਭਾਰਤ ’ਚ ਵਿਸਤਾਰ ਕਰਨ ਲਈ ਆਪਣੇ ਨਵੇਂ Vivo Y72 5G ਸਮਾਰਟਫੋਨ ਦੇ ਲਾਂਚ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, Vivo Y72 5G ਭਾਰਤ ’ਚ 15 ਜੁਲਾਈਨ ਨੂੰ ਲਾਂਚ ਹੋ ਸਕਦਾ ਹੈ। ਲਾਂਚ ਤੋਂ ਪਹਿਲਾਂ ਫੋਨ ਦੇ ਕੁਝ ਫੀਚਰਜ਼, ਕਲਰ ਆਪਸ਼ਨ ਅਤੇ ਲਾਂਚ ਆਫਰ ਦੇ ਲੀਕ ਹੋਣਦੀ ਖਬਰ ਸਾਹਮਣੇ ਆਈ ਹੈ। Vivo Y72 5G ਨੂੰ ਇਸ ਸਾਲ ਮਾਰਚ ਮਹੀਨੇ ਥਾਈਲੈਂਡ ’ਚ ਲਾਂਚ ਕੀਤਾ ਗਿਆ ਸੀ। 

Vivo Y72 5G ਦੀ ਕੀਮਤ
91ਮੋਬਾਇਲਸ ਦੀ ਰਿਪੋਰਟ ’ਚ ਇਕ ਪੋਸਟਰ ਵੀ ਸ਼ਾਮਲ ਹੈ, ਜਿਸ ਨੂੰ ਵਿਸ਼ੇਸ਼ ਰੂਪ ਨਾਲ ਟਿਪਸਟਰ ਯੋਗੇਸ਼ ਨੇ ਪਬਲਿਕੇਸ਼ਨ ਦੇ ਨਾਲ ਸਾਂਝਾ ਕੀਤਾ ਹੈ, ਜੋ ਫੋਨ ਨੂੰ ਕਲਰ ਆਪਸ਼ਨ- ਡ੍ਰੀਮ ਗਲੋ ਅਤੇ ਗ੍ਰੇਫਾਈਟ ਬਲੈਕ ’ਚ ਵਿਖਾਉਂਦਾ ਹੈ। ਅਧਿਕਾਰਤ ਤੌਰ ’ਤੇ ਦਿਸਣ ਵਾਲੇ ਪੋਸਟ ਤੋਂ ਪਤਾ ਚਲਦਾ ਹੈ ਕਿ ਫੋਨ ਭਾਰਤ ’ਚ ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਰਾਹੀਂ ਟ੍ਰਾਂਜੈਕਸ਼ਨ ਕਰਨ ’ਤੇ 1,500 ਰੁਪਏ ਦੇ ਕੈਸ਼ਬੈਕ ਆਫਰ ਨਾਲ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਵਨ ਟਾਈਮ ਸਕਰੀਨ ਰਿਪਲੇਸਮੈਂਟ ਅਤੇ ਜੀਓ ਦੇ 10,000 ਰੁਪਏ ਤਕ ਦੇ ਫਾਇਦਿਆਂ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ Vivo Y72 5G ਦੀ ਕੀਮਤ ਭਾਰਤ ’ਚ 20,000 ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ। 

Vivo Y72 5G ਦੇ ਫੀਚਰਜ਼
ਪੋਸਟਰ ਮੁਤਾਬਕ, Vivo Y72 5G ਦੇ 8 ਜੀ.ਬੀ. ਰੈਮ ਅਤੇ 4 ਜੀ.ਬੀ. ਐਕਸਟੈਂਡਿਡ ਰੈਮ ਫੀਚਰ ਨਾਲ ਆਉਣ ਦੀ ਉਮੀਦ ਹੈ। ਸਮਾਰਟਫੋਨ ’ਚ 90Hz ਰਿਫ੍ਰੈਸ਼ ਰੇਟ ਵਾਲੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੋਵੇਗੀ। Vivo Y72 5G ਨੂੰ ਮਾਰਚ ’ਚ ਥਾਈਲੈਂ ’ਚ ਲਾਂਚ ਕੀਤਾ ਗਿਆ ਸੀ ਜਿਸ ਦੇ ਫੀਚਰਜ਼ ਮੁਤਾਬਕ, ਸਮਾਰਟਫੋਨ ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਆਈ.ਪੀ.ਐੱਸ. ਡਿਸਪਲੇਅ ਹੋਣ ਦੀ ਉਮਦੀ ਹੈ। ਭਾਰਤੀ ਵਰਜ਼ਨ ਨੂੰ ਮੀਡੀਆਟੈੱਕ ਡਾਈਮੈਂਸ਼ਨ 700 SoC ਨਾਲ ਲੈਸ ਕੀਤਾ ਜਾ ਸਕਦਾ ਹੈ ਜਿਸ ਵਿਚ 128 ਜੀ.ਬੀ. ਦੀ ਆਨਬੋਰਡ ਸਟੋਰੇਜ ਹੋਵੇਗੀ। ਇਹ ਐਂਡਰਾਇਡ 11 ’ਤੇ ਆਧਾਰਿਤ ਫਨਟਚ ਓ.ਐੱਸ. 11.1 ’ਤੇ ਰਨ ਕਰ ਸਕਦਾ ਹੈ। 

Vivo Y72 5G ਦਾ ਗਲੋਬਲ ਵਰਜ਼ਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਉਂਦਾ ਹੈ ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਹੈ। ਸੈਲਫੀ ਲਈ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ। ਸਮਾਰਟਫੋਨ ’ਚ 18 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ 5,000mAh ਦੀ ਬੈਟਰੀ ਵੀ ਅਤੇ ਇਹ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਨਾਲ ਆਉਂਦਾ ਹੈ। 


author

Rakesh

Content Editor

Related News