ਸਭ ਤੋਂ ਸਸਤੇ 5ਜੀ ਪ੍ਰੋਸੈਸਰ ਨਾਲ ਲਾਂਚ ਹੋਇਆ Vivo Y53s 5G
Wednesday, Jun 09, 2021 - 02:07 PM (IST)
ਗੈਜੇਟ ਡੈਸਕ– ਵੀਵੋ ਨੇ ਆਪਣੇ ਨਵੇਂ ਸਮਾਰਟਫੋਨ Vivo Y53s 5G ਨੂੰ ਘਰੇਲੂ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਹ ਇਕ ਬਜਟ ਸਮਾਰਟਫੋਨ ਹੈ ਜੋ ਕਿ ਪਿਛਲੇ ਸਾਲ ਲਾਂਚ ਹੋਏ Vivo Y52s ਦਾ ਅਪਗ੍ਰੇਡਿਡ ਮਾਡਲ ਹੈ। Vivo Y53s 5G ਨੂੰ ਕੁਆਲਕਾਮ ਦੇ ਬਜਟ 5ਜੀ ਪ੍ਰੋਸੈਸਰ ਸਨੈਪਡ੍ਰੈਗਨ 480 ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਅਤੇ ਨੌਚ ਡਿਸਪਲੇਅ ਦਿੱਤੀ ਗਈ ਹੈ।
Vivo Y53s 5G ਦੀ ਕੀਮਤ
ਫੋਨ ਦੀ ਸ਼ੁਰੂਆਤੀ ਕੀਮਤ 1,799 ਚੀਨੀ ਯੁਆਨ (ਕਰੀਬ 20,500 ਰੁਪਏ) ਹੈ। ਇਸ ਕੀਮਤ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,999 ਯੁਆਨ (ਕਰੀਬ 22,800 ਰੁਪਏ) ਹੈ। ਫੋਨ ਦੀ ਵਿਕਰੀ ਤਿੰਨ ਰੰਗਾਂ ’ਚ ਹੋਵੇਗੀ। ਇਸ ਫੋਨ ਦੇ ਭਾਰਤ ’ਚ ਲਾਂਚਿੰਗ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।
Vivo Y53s 5G ਦੇ ਫੀਚਰਜ਼
ਫੋਨ ਐਂਡਰਾਇਡ 11 ਆਧਾਰਿਤ OriginOS 1.0 ’ਤੇ ਰਨ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ 6.58 ਇੰਚ ਦੀ ਡਿਸਪਲੇਅ ਹੈ। ਫੋਨ ’ਚ ਸਨੈਪਡ੍ਰੈਗਨ 480 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਰੈਮ ਨਾਲ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ ਐੱਫ/1.79 ਹੈ। ਦੂਜੇ ਲੈੱਨਜ਼ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਸੈਲਫੀ ਲਈ ਫੋਨ ਦੇ ਫਰੰਟ ’ਚ ਸਿੰਗਲ ਕੈਮਰਾ ਹੈ ਪਰ ਲੈੱਨਜ਼ ਦੇ ਮੈਗਾਪਿਕਸਲ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਸੈਲਫੀ ਲੈੱਨਜ਼ 8 ਮੈਗਾਪਿਕਸਲ ਦਾ ਹੈ।
ਕੁਨੈਕਟੀਵਿਟੀ ਲਈ ਫੋਨ ’ਚ 5ਜੀ, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਹੈ। ਚਾਰਜਿੰਗ ਲਈ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 5000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦਾ ਭਾਰ 189 ਗ੍ਰਾਮ ਹੈ।