50MP ਕੈਮਰੇ ਤੇ ਸਨੈਪਡ੍ਰੈਗਨ ਪ੍ਰੋਸੈਸਰ ਨਾਲ ਲਾਂਚ ਹੋਇਆ Vivo ਦਾ ਨਵਾਂ ਸਮਾਰਟਫੋਨ

08/16/2022 11:24:13 AM

ਗੈਜੇਟ ਡੈਸਕ– ਵੀਵੋ ਨੇ ਆਪਣੀ ਵਾਈ ਸੀਰੀਜ਼ ਦੇ ਨਵੇਂ ਫੋਨ Vivo Y35 4G ਨੂੰ ਲਾਂਚ ਕਰ ਦਿੱਤਾ ਹੈ। Vivo Y35 4G ਦੇ ਨਾਲ ਫਲੈਟ ਫਰੇਮ ਡਿਜ਼ਾਈਨ ਹੈ ਅਤੇ ਇਸਤੋਂ ਇਲਾਵਾ ਵਾਟਰਡ੍ਰੋਪ ਨੌਚ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 5000mAh ਦੀ ਬੈਟਰੀ ਹੈ ਅਤੇ ਵੀਵੋ ਦੇ ਇਸ ਫੋਨ ’ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 

Vivo Y35 4G ਦੀ ਕੀਮਤ ਤੇ ਉਪਲੱਬਧਤਾ
Vivo Y35 4G  ਦੇ 8 ਜੀ.ਬੀ. +128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 232 ਡਾਲਰ (ਕਰੀਬ 18,500 ਰੁਪਏ) ਹੈ। ਫੋਨ ਨੂੰ ਡਾਨ ਗੋਲਡ ਅਤੇ ਐਗੇਟ ਬਲੈਕ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਨੂੰ ਫਿਲਹਾਲ ਇੰਡੋਨੇਸ਼ੀਆ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਭਾਰਤ ’ਚ ਵੀ ਇਸ ਫੋਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਸਨੂੰ BIS ਦੀ ਵੈੱਬਸਾਈਟ ’ਤੇ ਵੇਖਿਆ ਗਿਆ ਹੈ। 

Vivo Y35 4G ਦੇ ਫੀਚਰਜ਼
Vivo Y35 4G ’ਚ 6.58 ਇੰਚ ਦੀ IPS LCD ਡਿਸਪਲੇਅ ਹੈ ਜੋ ਕਿ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ ਦਾ ਡਿਜ਼ਾਈਨ ਵਾਟਰਡ੍ਰੋਪ ਨੌਚ ਹੈ। ਇਸਤੋਂ ਇਲਾਵਾ ਵੀਵੋ ਦੇ ਇਸ ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ+256 ਜੀ.ਬੀ. ਤਕ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। Vivo Y35 4G ’ਚ 4 ਜੀ.ਬੀ. ਵਰਚੁਅਲ ਰੈਮ ਵੀ ਮਿਲਦੀ ਹੈ। 

Vivo Y35 4G ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਪੋਟਰੇਟ ਹੈ। ਸੈਲਫੀ ਲਈ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 44W ਦੀ ਰੈਪਿਡ ਫਾਸਟ ਚਾਰਜਿੰਗ ਦਾ ਸਪੋਰ ਹੈ। ਫੋਨ ’ਚ Funtouch OS 12  ਹੈ ਜੋ ਐਂਡਰਾਇਡ 12 ’ਤੇ ਆਧਾਰਿਤ ਹੈ। 


Rakesh

Content Editor

Related News