ਮਹਿੰਗਾ ਹੋਇਆ Vivo Y33s, ਜਾਣੋ ਕਿੰਨੀ ਵਧੀ ਕੀਮਤ
Wednesday, Oct 20, 2021 - 02:45 PM (IST)

ਗੈਜੇਟ ਡੈਸਕ– ਵੀਵੋ ਨੇ ਆਪਣੇ Vivo Y33s ਸਮਾਰਟਫੋਨ ਦੀ ਕੀਮਤ ’ਚ 1000 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਫੋਨ ਨੂੰ ਇਸੇ ਸਾਲ ਅਗਸਤ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। Vivo Y33s ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਹੁਣ 18,990 ਰੁਪਏ ਹੋ ਗਈ ਹੈ ਜੋ ਪਹਿਲਾਂ 17,990 ਰੁਪਏ ਸੀ। ਫੋਨ ਨੂੰ ਮਿਡਡੇ ਡ੍ਰੀਮ ਅਤੇ ਮਿਰਰ ਬਲੈਕ ਰੰਗ ਦੇ ਨਾਲ ਖਰੀਦਿਆ ਜਾ ਸਕਦਾ ਹੈ। ਨਵੀਂ ਕੀਮਤ ਨਾਲ Vivo Y33s ਨੂੰ ਵੀਵੋ ਦੀ ਵੈੱਬਸਾਈਟ ਤੋਂ ਇਲਾਵਾ ਫਲਿਪਕਾਰਟ ਅਤੇ ਐਮਾਜ਼ੋਨ ’ਤੇ ਵੇਖਿਆ ਗਿਆ ਹੈ।
Vivo Y33s ਦੇ ਫੀਚਰਜ਼
ਡਿਸਪਲੇਅ - 6.8-ਇੰਚ ਦੀ FHD+, ਰੈਜ਼ੋਲਿਊਸ਼ਨ 2408x1080 ਪਿਕਸਲ
ਪ੍ਰੋਸੈਸਰ - ਮੀਡੀਆਟੈੱਕ ਹੀਲਿਓ ਜੀ80
ਓ.ਐੱਸ. - ਐਂਡਰਾਇਡ 11 ਆਧਾਰਿਤ ਫਨਟਚ ਓ.ਐੱਸ. 11.1
ਰੀਅਰ ਕੈਮਰਾ - 50MP (ਪ੍ਰਾਈਮਰੀ ਸੈਂਸਰ)+ 2MP (ਡੈਪਥ)+ 2MP (ਮੈਕ੍ਰੋ)
ਫਰੰਟ ਕੈਮਰਾ - 16MP
ਬੈਟਰੀ - 5,000mAh, 18 ਵਾਟ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - ਡਿਊਲ ਸਿਮ ਸਪੋਰਟ ਤੋਂ ਇਲਾਵਾ, 2.4GHz/5GHz ਵਾਈ-ਫਾਈ, ਬਲੂਟੁੱਥ 5.0, 4G LTE, ਜੀ.ਪੀ.ਐੱਸ., ਟਾਈਪ-ਸੀ ਚਾਰਜਿੰਗ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ