Vivo ਦਾ ਨਵਾਂ ਫੋਨ ਭਾਰਤ ’ਚ ਲਾਂਚ, 8GB ਰੈਮ ਨਾਲ ਮਿਲੇਗਾ 50MP ਦਾ ਕੈਮਰਾ
Tuesday, Aug 24, 2021 - 03:50 PM (IST)
ਗੈਜੇਟ ਡੈਸਕ– ਵੀਵੋ ਇੰਡੀਆ ਨੇ ਆਪਣੀ Y-ਸੀਰੀਜ਼ ਤਹਿਤ ਨਵੇਂ ਸਮਾਰਟਫੋਨ Vivo Y33s ਨੂੰ ਲਾਂਚ ਕਰ ਦਿੱਤਾ ਹੈ। Vivo Y33s ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 4 ਜੀ.ਬੀ. ਦੀ ਐਕਸਟੈਂਡਿਡ ਰੈਮ ਹੈ। ਫੋਨ ’ਚ 5,000mAh ਦੀ ਬੈਟਰੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Vivo Y33s ਦੀ ਕੀਮਤ
ਫੋਨ ਦੀ ਕੀਮਤ 17,990 ਰੁਪਏ ਰੱਖੀ ਗਈ ਹੈ ਅਤੇ ਇਸ ਕੀਮਤ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲੇਗੀ। ਫੋਨ ਨੂੰ ਮਿਰਰ ਬਲੈਕ ਅਤੇ ਮਿਡ-ਡੇ ਡਰੀਮ ਰੰਗ ’ਚ ਐਮੇਜ਼ਾਨ, ਫਲਿਪਕਾਰਟ ਅਤੇ ਵੀਵੋ ਦੇ ਆਨਲਾਈਨ ਸਟੋਰ ਤੋਂ ਇਲਾਵਾ ਤਮਾਮ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।
Vivo Y33s ਦੇ ਫੀਚਰਜ਼
ਫੋਨ ’ਚ 6.58 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2408x1080 ਪਿਕਸਲ ਹੈ। ਡਿਸਪਲੇਅ ਦੇ ਨਾਲ ਇਨ-ਬਿਲਡ ਬਲਿਊ ਲਾਈਟ ਫਿਲਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ ਮੀਡੀਆਟੈੱਕ ਹੀਲਿਓ ਜੀ80 ਪ੍ਰੋਸੈਸਰ, ਐਂਡਰਾਇਡ 11 ਆਧਾਰਿਤ ਫਨਟੱਚ ਓ.ਐੱਸ. 11.1, 8 ਜੀ.ਬੀ. ਰੈਮ+ 4 ਜੀ.ਬੀ. ਐਕਸਟੈਂਡਿਡ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਰੀਅਰ ਕੈਮਰੇ ਨਾਲ ਨਾਈਟ ਮੋਡ ਵੀ ਦਿੱਤਾ ਗਿਆ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਫਥ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਡਿਊਲ ਸਿਮ ਸਪੋਰਟ ਤੋਂ ਇਲਾਵਾ 2.4GHz/5GHz ਵਾਈ-ਫਾਈ, ਬਲੂਟੁੱਥ 5.0, 4G LTE, ਜੀ.ਪੀ.ਐੱਸ., ਟਾਈਪ-ਸੀ ਚਾਰਜਿੰਗ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ।