50MP ਕੈਮਰਾ ਤੇ 5000mAh ਦੀ ਬੈਟਰੀ ਵਾਲਾ Vivo Y200e 5G ਭਾਰਤ ''ਚ ਲਾਂਚ, ਜਾਣੋ ਕੀਮਤ

Thursday, Feb 22, 2024 - 05:02 PM (IST)

50MP ਕੈਮਰਾ ਤੇ 5000mAh ਦੀ ਬੈਟਰੀ ਵਾਲਾ Vivo Y200e 5G ਭਾਰਤ ''ਚ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ- ਵੀਵੋ ਨੇ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸਦਾ ਨਾਂ Vivo Y200e 5G ਹੈ। ਇਸ ਵਿਚ ਕੰਪਨੀ ਨੇ Durable eco-fiber ਲੈਦਰ ਡਿਜ਼ਾਈਨ ਦਾ ਇਸਤੇਮਾਲ ਕੀਤਾ ਹੈ। ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਅਤੇ ਫਾਸਟ ਚਾਰਜਰ ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। 

Vivo Y200e 5G ਦੀ ਕੀਮਤ 

Vivo Y200e 5G ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 19,999 ਰੁਪਏ ਹੈ। ਇਹ ਹੈਂਡਸੈੱਟ ਦੋ ਵੇਰੀਐਂਟ 6GB ਰੈਮ+ 128GB ਸਟੋਰੇਜ ਅਤੇ 8GB ਰੈਮ + 128GB ਸਟੋਰੇਜ 'ਚ ਆਉਂਦਾ ਹੈ। 6 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਉਥੇ ਹੀ 8 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 20,999 ਰੁਪਏ ਹੈ। 

ਫੋਨ ਫਲਿਪਕਾਰਟ ਅਤੇ ਵੀਵੋ ਸਟੋਰ 'ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। ਇਹ ਹੈਂਡਸੈੱਟ 27 ਫਰਵਰੀ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਚੁਣੇ ਹੋਏ ਬੈਂਕ ਕਾਰਡ ਰਾਹੀਂ ਫੋਨ ਦਾ ਭੁਗਤਾਨ ਕਰਨ 'ਤੇ 1000 ਰੁਪਏ ਦਾ ਡਿਸਕਾਊਂਟ ਮਿਲੇਗਾ। ਇਹ ਆਫਰ 29 ਫਰਵਰੀ ਤਕ ਹੈ। 

Vivo Y200e 5G ਦੇ ਫੀਚਰਜ਼

ਵੀਵੋ ਦੇ ਇਸ ਹੈਂਡਸੈੱਟ 'ਚ 6.67-ਇੰਚ ਦੀ AMOLED ਡਿਸਪਲੇ ਹੈ। ਇਹ 120Hz ਰਿਫਰੈਸ਼ ਰੇਟ ਵਾਲੀ ਫੁੱਲ HD+ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਵਿਚ 1200Nits ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਇਹ ਫੋਨ 5000mAh ਬੈਟਰੀ ਅਤੇ 44W ਫਲੈਸ਼ਚਾਰਜ ਦੇ ਨਾਲ ਆਉਂਦਾ ਹੈ, ਜੋ ਕਿ ਇੱਕ ਫਾਸਟ ਚਾਰਜਰ ਹੈ।

ਫੋਨ 'ਚ Qualcomm Snapdragon 4 Gen 2 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ Adreno 613 GPU ਮਿਲਦਾ ਹੈ। ਮੈਮਰੀ ਦੀ ਗੱਲ ਕਰੀਏ ਤਾਂ ਇਸ ਵਿੱਚ 6GB/8GB LPDDR4X ਰੈਮ ਅਤੇ 8GB ਐਕਸਟੈਂਡਡ ਰੈਮ ਦੀ ਵਿਸ਼ੇਸ਼ਤਾ ਹੈ। ਇਹ ਫੋਨ FunTouchOS 14 ਆਧਾਰਿਤ ਐਂਡਰਾਇਡ 14 'ਤੇ ਕੰਮ ਕਰਦਾ ਹੈ।

Vivo Y200e 5G ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿੱਚ ਇੱਕ 50MP ਪ੍ਰਾਈਮਰੀ ਕੈਮਰਾ ਹੈ, ਜੋ f/2.8 ਅਪਰਚਰ ਦੇ ਨਾਲ ਆਉਂਦਾ ਹੈ। ਇਸ ਵਿੱਚ 2MP ਬੋਕੇਹ ਸੈਂਸਰ ਹੈ, ਜੋ ਕਿ f/2.4 ਅਪਰਚਰ ਹੈ। ਇਸ ਵਿੱਚ ਇੱਕ ਫਲਿੱਕਰ ਸੈਂਸਰ ਵੀ ਹੈ। ਵੀਵੋ ਦਾ ਇਹ ਫੋਨ 16MP ਸੈਲਫੀ ਕੈਮਰੇ ਨਾਲ ਆਉਂਦਾ ਹੈ।


author

Rakesh

Content Editor

Related News