Vivo ਨੇ ਲਾਂਚ ਕੀਤਾ 50MP ਕੈਮਰੇ ਵਾਲਾ ਸਸਤਾ ਸਮਾਰਟਫੋਨ, ਮਿਲੇਗੀ 5000mAh ਦੀ ਬੈਟਰੀ

10/10/2023 1:56:11 PM

ਗੈਜੇਟ ਡੈਸਕ- ਵੀਵੋ ਨੇ ਨਵਾਂ ਸਮਾਰਟਫੋਨ Vivo Y17s ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਮਿਡ ਰੇਂਜ ਬਜਟ 'ਚ ਆਉਂਦਾ ਹੈ। ਕੰਪਨੀ ਨੇ ਇਸਨੂੰ ਦੋ ਯੂਨੀਕ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ। ਬ੍ਰਾਂਡ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੇਟੈਸਟ ਸਮਾਰਟਫੋਨ Vivo Y17s ਗ੍ਰੇਟਰ ਨੋਇਡਾ ਦੀ ਉਨ੍ਹਾਂ ਦੀ ਫੈਸੀਲਿਟੀ 'ਚ ਤਿਆਰ ਕੀਤਾ ਗਿਆ ਹੈ। 

Vivo Y17s ਦੀ ਕੀਮਤ

ਵੀਵੋ ਦੇ ਇਸ ਹੈਂਡਸੈੱਟ ਨੂੰ ਦੋ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਗਿਆ ਹੈ। ਇਸਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,499 ਰੁਪਏ ਹੈ। ਉਥੇ ਹੀ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,499 ਰੁਪਏ ਹੈ। ਇਸਨੂੰ ਤੁਸੀਂ ਗਲਿਟਰ ਪਰਪਲ ਅਤੇ ਫਾਰੇਸਟ ਗਰੀਨ 'ਚ ਖਰੀਦ ਸਕਦੇ ਹੋ। ਇਸ ਹੈਂਡਸੈੱਟ ਨੂੰ ਤੁਸੀਂ ਐਮਾਜ਼ੋਨ, ਫਲਿਪਕਾਰਟ, ਵੀਵੋ ਆਨਲਾਈਨ ਸਟੋਰ ਅਤੇ ਵੀਵੋ ਦੇ ਆਫਲਾਈਨ ਰਿਟੇਲ ਪਾਰਟਨਰਸ ਤੋਂ ਖਰੀਦ ਸਕਦੇ ਹੋ।

Vivo Y17s ਦੇ ਫੀਚਰਜ਼

ਫੋਨ 'ਚ 6.56 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ ਜੋ 60Hz ਰਿਫ੍ਰੈਸ਼ ਰੇਟ ਅਤੇ ਐੱਚ.ਡੀ. ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਸਕਰੀਨ ਦੀ ਬ੍ਰਾਈਟਨੈੱਸ 700 ਨਿਟਸ ਦੀ ਹੈ। ਸਮਾਰਟਫੋਨ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 4 ਜੀ.ਬੀ. ਰੈਮ+128 ਜੀ.ਬੀ. ਤਕ ਸਟੋਰੇਜ ਦਾ ਆਪਸ਼ਨ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਐਕਸਪੈਂਡ ਕੀਤਾ ਜਾ ਸਕਦਾ ਹੈ। 

ਡਿਵਾਈਸ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਮਿਲਦਾ ਹੈ। ਫਰੰਟ 'ਚ ਕੰਪਨੀ ਨੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਦੀ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 


Rakesh

Content Editor

Related News