ਬਿਹਤਰੀਨ ਫੀਚਰਜ਼ ਨਾਲ ਭਾਰਤ ’ਚ ਲਾਂਚ ਹੋਇਆ Vivo ਦਾ ਨਵਾਂ ਸਮਾਰਟਫੋਨ
Tuesday, May 10, 2022 - 11:22 AM (IST)
ਗੈਜੇਟ ਡੈਸਕ– ਵੀਵੋ ਨੇ ਆਪਣੇ ਨਵੇਂ ਸਮਾਰਟਫੋਨ Vivo Y15c ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Vivo Y15c ਕਾਫੀ ਹੱਦ ਤਕ Vivo Y15s ਵਰਗਾ ਹੀ ਹੈ ਜਿਸਨੂੰ ਇਸੇ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਗਿਆ ਸੀ। Vivo Y15c ਨੂੰ ਭਾਰਤੀ ਬਾਜ਼ਾਰ ’ਚ ਮੀਡੀਆਟੈੱਕ ਹੀਲਿਓ ਪੀ35 ਪ੍ਰੋਸੈਸਰ ਅਤੇ 64 ਜੀ.ਬੀ. ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ।
ਵੀਵੋ ਇੰਡੀਆ ਦੀ ਵੈੱਬਸਾਈਟ ’ਤੇ Vivo Y15c ਨੂੰ ਲਿਸਟ ਕਰ ਦਿੱਤਾ ਹੈ, ਹਾਲਾਂਕਿ, ਕੀਮਤ ਅਤੇ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ, ਹਾਲਾਂਕਿ, ਉਮੀਦ ਕੀਤੀ ਜਾ ਰਹੀ ਹੈ ਕਿ Vivo Y15c ਨੂੰ Vivo Y15s ਦੀ ਕੀਮਤ ਦੇ ਕਰੀਬ ਹੀ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ 10,900 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ।
Vivo Y15c ਦੇ ਫੀਚਰਜ਼
Vivo Y15c ’ਚ ਐਂਡਰਾਇਡ 12 ਦੇ ਨਾਲ ਫਨਟੱਚ ਓ.ਐੱਸ. 12 ਦਿੱਤਾ ਗਿਆ ਹੈ। ਇਸਤੋਂ ਇਲਾਵਾ ਵੀਵੋ ਦੇ ਇਸ ਫੋਨ ’ਚ 6.51 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। Vivo Y15c ’ਚ ਮੀਡੀਆਟੈੱਕ ਹੀਲਿਓ ਪੀ35 ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਅਤੇ 64 ਜੀ.ਬੀ. ਤਕ ਦੀ ਸਟੋਰੇਜ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਫੋਨ ’ਚ 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5.0, ਐੱਫ.ਐੱਮ. ਰੇਡੀਓ, GPS/A-GPS ਅਤੇ ਮਾਈਕ੍ਰੋਨ ਯੂ.ਐੱਸ.ਬੀ. ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਰਿਵਰਸ ਚਾਰਜਿੰਗ ਦਾ ਸਪੋਰਟ ਹੈ।