64MP ਐਂਟੀ ਸ਼ੇਕ ਕੈਮਰੇ ਨਾਲ Vivo Y100 ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

02/16/2023 2:09:16 PM

ਗੈਜੇਟ ਡੈਸਕ- ਵੀਵੋ ਨੇ ਆਪਣੇ ਨਵੇਂ ਸਮਾਰਟਫੋਨ Vivo Y100 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। vivo Y-series ਦਾ ਇਹ ਪਹਿਲਾ ਫੋਨ ਹੈ ਜੋ ਕਿ ਕਲਰ ਚੇਜਿੰਗ ਫੀਚਰ ਨਾਲ ਆਉਂਦਾ ਹੈ। ਇਸਦੇ ਬੈਕ ਪੈਨਲ 'ਤੇ Fluorite AG ਗਲਾਸ ਦਿੱਤਾ ਗਿਆ ਹੈ। Vivo Y100 'ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸਦੇ ਨਾਲ OIS ਦਿੱਤਾ ਗਿਆ ਹੈ।

Vivo Y100 ਦੀ ਕੀਮਤ

Vivo Y100 ਨੂੰ ਪੈਸੀਫਿਕ ਬਲਿਊ ਅਤੇ ਟਵੀਲਾਈਟ ਗੋਲਡ ਕਲਰ ਤੋਂ ਇਲਾਵਾ ਮੈਟਲ ਬਲੈਕ ਕਲਰ 'ਚ ਪੇਸ਼ ਕੀਤਾ ਗਿਆ ਹੈ। Vivo Y100 ਦੇ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਦੀ ਕੀਮਤ 24,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਫਲਿਪਕਾਰਟ, ਐਮਾਜ਼ੋਨ ਤੋਂ ਇਲਾਵਾ ਵੀਵੋ ਦੇ ਆਨਲਾਈਨ ਸਟੋਰ 'ਤੇ ਸ਼ੁਰੂ ਹੋ ਗਈ ਹੈ। ਫੋਨ ਦੇ ਨਾਲ Kotak Mahindra, HDFC, ICICI ਅਤੇ SBI ਦੇ ਨਾਲ 1,500 ਰੁਪਏ ਦਾ ਕੈਸ਼ਬੈਕ ਮਿਲੇਗਾ।

Vivo Y100 ਦੇ ਫੀਚਰਜ਼

ਫੋਨ 'ਚ 6.38 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਡਿਸਪਲੇਅ ਦੇ ਨਾਲ HDR10+ ਦਾ ਸਪੋਰਟ ਹੈ ਅਤੇ ਇਸਦੀ ਪੀਕ ਬ੍ਰਾਈਟਨੈੱਸ 1300 ਨਿਟਸ ਹੈ। Vivo Y100 'ਚ ਮੀਡੀਆਟੈੱਕ ਡਾਈਮੈਂਸਿਟੀ 900 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ Mali G68 GPU ਦਿੱਤਾ ਗਿਆ ਹੈ। ਇਸ ਵਿਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ। ਫੋਨ 'ਚ ਐਂਡਰਾਇਡ 13 ਆਧਾਰਿਤ FunTouchOS 13 ਹੈ।

ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ ਜਿਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਹੈ। ਕੈਮਰੇ ਦੇ ਨਾਲ ਐਂਟੀ ਸ਼ੇਕ ਫੀਚਰ ਹੈ ਅਤੇ ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ ਹੈ। ਕੈਮਰੇ ਦੇ ਨਾਲ ਸਪੈਸ਼ਲ ਨਾਈਟ ਮੋਡ ਹੈ ਅਤੇ ਕੈਮਰੇ ਨਾਲ ਤੁਸੀਂ 4ਕੇ ਵੀਡੀਓ ਰਿਕਾਰਡ ਕਰ ਸਕਦੇ ਹੋ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ ਵੀ 2 ਮੈਗਾਪਿਕਸਲ ਦਾ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ 'ਚ 4500mAh ਦੀ ਬੈਟਰੀ ਹੈ ਜਿਸਦੇ ਨਾਲ 44W FlashCharge ਫਾਸਟ ਚਾਰਜਿੰਗ ਹੈ। ਫੋਨ 'ਚ ਟਾਈਪ-ਸੀ ਪੋਰਟ ਹੈ। ਇਸ ਤੋਂ ਇਲਾਵਾ ਇਸ ਵਿਚ 3.5mm ਦਾ ਆਡੀਓ ਜੈੱਕ ਵੀ ਹੈ।


Rakesh

Content Editor

Related News