Vivo V7 ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

Friday, Dec 29, 2017 - 11:47 AM (IST)

Vivo V7 ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

ਜਲੰਧਰ-ਨਵੇਂ ਸਾਲ ਦੇ ਮੌਕੇ 'ਤੇ ਚੀਨ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਖੁਸ਼ਖਬਰੀ ਲੈ ਕੇ ਆਈ ਹੈ। ਕੰਪਨੀ ਨੇ ਆਪਣੇ ਸੈਲਫੀ ਸੈਂਟਰਡ ਵੀਵੋ V7 ਹੈਂਡਸੈੱਟ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਵੀਵੋ V7 ਨੂੰ ਭਾਰਤ 'ਚ 18,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਹੁਣ ਯੂਜ਼ਰਸ ਇਸ ਫੋਨ ਨੂੰ 16,990 ਰੁਪਏ 'ਚ ਖਰੀਦ ਸਕਣਗੇ। ਹੈਂਡਸੈੱਟ ਨਵੀਂ ਕੀਮਤ ਨਾਲ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਅਮੇਜ਼ਨ ਇੰਡੀਆ 'ਤੇ ਉਪਲੱਬਧ ਹੈ। ਵੀਵੋ V7 ਦੀ ਅਹਿਮ ਖਾਸੀਅਤਾਂ 'ਚ 18:9 ਅਸਪੈਕਟ ਰੇਸ਼ੀਓ ਵਾਲਾ ਫੁੱਲਵਿਊ ਡਿਸਪਲੇਅ ਅਤੇ 24 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

ਸ਼ੁਰੂਆਤ 'ਚ ਇਸ ਹੈਂਡਸੈੱਟ ਨੂੰ ਮੈਟ ਬਲੈਕ ਅਤੇ ਸ਼ੌਪੇਨ ਗੋਲਡ ਕਲਰ 'ਚ ਉਪਲੱਬਧ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਵੀਵੋ V7 ਐਨਜੈਟਿਕ ਬਲੂ ਵੇਰੀਐਂਟ ਨੂੰ ਪੇਸ਼ ਕੀਤਾ ਹੈ। ਕੀਮਤ ਦੀ ਕਟੌਤੀ ਤਿੰਨਾਂ ਕਲਰ ਵੇਰੀਐਂਟਸ 'ਚ ਕੀਤੀ ਗਈ ਹੈ। ਅਸੀਂ ਇਸ ਹੈਂਡਸੈੱਟ ਨੂੰ ਰਿਵਿਊ ਵੀ ਕੀਤਾ ਹੈ। ਵੀਵੋ V7 ਦਾ ਫ੍ਰੰਟ ਕੈਮਰਾ ਚੰਗੀ ਸੈਲਫੀ ਲੈਂਦਾ ਹੈ। ਬੈਟਰੀ ਲਾਇਫ 'ਚ ਵੀ ਪਾਵਰ ਹੈ। ਪਲਾਸਟਿਕ ਬਾਡੀ ਅਤੇ HD ਸਕਰੀਨ ਦੇਖ ਕੇ ਨਿਰਾਸ਼ ਹੁੰਦੀ ਹੈ। ਫੋਨ ਨੂੰ ਨਵੰਬਰ ਮਹੀਨੇ ਤੋਂ ਆਨਲਾਇਨ ਨਾਲ ਆਫਲਾਇਨ ਮਾਰਕੀਟ 'ਚ ਵੀ ਵੇਚਿਆ ਜਾ ਰਿਹਾ ਹੈ। ਪਹਿਲਾਂ ਸਮਾਰਟਫੋਨ ਸਿਰਫ ਫਲਿੱਪਕਾਰਟ 'ਤੇ ਮਿਲਦਾ ਸੀ।

ਸਪੈਸੀਫਿਕੇਸ਼ਨ-

ਵੀਵੋ V7 ਸਮਾਰਟਫੋਨ ਡਿਊਲ ਸਿਮ ਨਾਲ ਐਂਡਰਾਇਡ 7.1 ਨੂਗਟ ਆਧਾਰਿਚ ਫਨਟੱਚ OS 3.2 'ਤੇ ਚੱਲਦਾ ਹੈ। ਸਮਾਰਟਫੋਨ 'ਚ 5.7 ਇੰਚ ਦਾ HD+(720x1440 ਪਿਕਸਲ) IPS ਡਿਸਪਲੇਅ ਹੈ। ਸਕਰੀਨ ਦਾ ਅਸਪੈਕਟ ਰੇਸ਼ੀਓ 18:9 ਹੈ। ਇਸ 'ਚ 1.8 ਗੀਗਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ ਚਿਪਸੈੱਟ ਦੀ ਵਰਤੋਂ ਹੋਈ ਹੈ। ਇਸ ਦੇ ਨਾਲ 4 GB ਰੈਮ ਮੌਜੂਦ ਹੈ। ਵੀਵੋ ਦੇ ਇਸ ਫੋਨ 'ਚ ਵੀ ਵੀਵੋ V7 ਦੀ ਤਰ੍ਹਾਂ ਸਨੈਪਡ੍ਰੈਗਨ 450 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਦੀ ਪੁਸ਼ਟੀ ਸੋਮਵਾਰ ਨੂੰ ਹੋਣ ਵਾਲੇ ਲਾਂਚ ਈਵੈਂਟ 'ਚ ਹੋ ਸਕੇਗੀ। ਵੀਵੋ V7 ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਦਾ ਅਪਚਰ f/2.0 ਹੈ। ਇਸ ਤੋਂ ਇਲਾਵਾ ਤੁਹਾਨੂੰ 24 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮਿਲੇਗਾ, ਜੋ ਮੂਨਲਾਈਟ ਗਲੋ ਸੈਲਫੀ ਲਾਈਟ ਨਾਲ ਲੈਸ ਹੈ। ਇਸ ਦਾ ਅਪਚਰ ਵੀ f/2.0 ਹੈ। ਇਨਬਿਲਟ ਸਟੋਰੇਜ 32GB ਹੈ ਅਤੇ ਜਰੂਰਤ ਪੈਣ 'ਤੇ 256GB ਤੱਕ ਮਾਈਕ੍ਰੋਐੱਸਡੀ ਕਾਰਡ ਦੀ ਵਰਤੋਂ ਕਰਨੀ ਸੰਭਵ ਹੈ।

ਵੀਵੋ V7 ਸਮਾਰਟਫੋਨ 'ਚ ਕੁਨੈਕਟੀਵਿਟੀ ਫੀਚਰ 'ਚ 4G VoLTE, ਵਾਈ-ਫਾਈ, ਬਲੂਟੁੱਥ 4.2, GPS ਜਾਂ A-GPS, ਮਾਈਕ੍ਰੋਯੂਐੱਸਬੀ ਅਤੇ FM ਰੇਡੀਓ ਸ਼ਾਮਿਲ ਹੈ। ਐਕਸਲਰੋਮੀਟਰ , ਅੰਬੀਨਟ ਲਾਈਟ ਸੈਂਸਰ, ਡਿਜੀਟਲ ਕੰਪਾਸ ਅਤ ਵਰਚੂਅਲ ਜਾਇਰੋਸਕੋਪ ਵੀ ਇਸ ਫੋਨ ਦਾ ਹਿੱਸਾ ਹੈ। ਬੈਟਰੀ 3000mAh ਦਿੱਤੀ ਗਈ ਹੈ। ਹੈਂਡਸੈੱਟ ਦਾ ਡਾਇਮੇਸ਼ਨ 149.3x72.8x7.9 ਮਿਲੀਮੀਟਰ ਹੈ ਅਤੇ ਵਜ਼ਨ 139 ਗ੍ਰਾਮ ਹੈ।


Related News