23 ਜਨਵਰੀ ਨੂੰ ਵੀਵੋ ਲਾਂਚ ਕਰੇਗੀ ਡਿਊਲ-ਸੈਲਫੀ ਕੈਮਰੇ ਨਾਲ ਲੈਸ ਨਵਾ ਸਮਾਰਟਫੋਨ
Monday, Jan 02, 2017 - 08:44 AM (IST)

ਜਲੰਧਰ- ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਵੀਵੋ ਭਾਰਤ ''ਚ ਨਵੇਂ V5 ਪਲੱਸ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ 23 ਜਨਵਰੀ ਨੂੰ ਆਯੋਜਿਤ ਇਵੈਂਟ ਲਈ ਮੀਡੀਆ ਇਨਵਾਈਟਸ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਇਹ ਪੁੱਸ਼ਟੀ ਕੀਤੀ ਸੀ ਕਿ ਇਸ ਸਮਾਰਟਫੋਨ ''ਚ ਡਿਊਲ ਫਰੰਟ ਕੈਮਰਾ ਸੈੱਟਅੱਪ ਦੇਖਣ ਨੂੰ ਮਿਲੇਗਾ।
ਲੀਕ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਸਮਾਰਟਫੋਨ ''ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਮੌਜੂਦ ਹੋਵੇਗੀ। 1.5GHz ਆਕਟਾ-ਕੋਰ ਮੀਡੀਆਟੇਕ MT6750 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 4 ਜੀਬੀ ਰੈਮ ਨਾਲ 32 ਜੀਬੀ ਦੀ ਇਨਬਿਲਟ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128ਜੀਬੀ ਤੱਕ ਵਧਾਇਆ ਜਾ ਸਕੇਗਾ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 3,000mAh ਦੀ ਬੈਟਰੀ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਕਰੀਬ 17,980 ਰੁਪਏ ਇਹ ਇਸ ਤੋਂ ਉੱਪਰ ਕੀਮਤ ''ਤੇ ਪੇਸ਼ ਕੀਤਾ ਜਾਵੇਗਾ।