Vivo V5 Plus ਦੀ ਪ੍ਰੀ-ਆਰਡਰ ਬੂਕਿੰਗ ਰੀਟੇਲ ਸਟੋਰ ''ਚ ਹੋਵੇਗੀ ਸ਼ੁਰੂ
Saturday, Jan 21, 2017 - 03:56 PM (IST)

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਵੀ5 ਪਲੱਸ ਸਮਾਰਟਫੋਨ ਨੂੰ ਸੋਮਵਾਰ ਨੂੰ ਲਾਂਚ ਕਰੇਗੀ। ਇਸ ਵਿਚਕਾਰ ਵੀਵੋ ਵੀ5 ਪਲੱਸ ਹੈਂਡਸੈੱਟ ਦੀ ਪ੍ਰੀ-ਆਰਡਰ ਬੂਕਿੰਗ 27,980 ਰੁਪਏ ''ਚ ਰੀਟੇਲ ਸਟੋਰ ''ਚ ਹੋ ਰਹੀ ਹੈ। ਮੁੰਬਈ ਦੇ ਮਸ਼ਹੂਰ ਰਿਟੇਲਰ ਮਹੇਸ਼ ਟੇਲੀਕਾਮ ਨੇ ਜਾਣਕਾਰੀ ਦਿੱਤੀ ਹੈ ਕਿ ਵੀਵੋ ਵੀ5 ਪਲੱਸ ਦੀ ਪ੍ਰੀ-ਆਰਡਰ ਬੂਕਿੰਗ ਕਰਾਉਣ ਵਾਲੇ ਗਾਹਕਾ ਨੂੰ ਸਮਾਰਟਫੋਨ 27,980 ਰੁਪਏ ''ਚ ਮਿਲੇਗਾ। ਇਸ ਨਾਲ ਹੀ ਉਨ੍ਹਾਂ ਨੂੰ ਵੀ. ਆਰ. ਬਾਕਸ ਵੀ ਮਿਲੇਗਾ।
ਵੀਵੋ ਵੀ5 ਪਲੱਸ ਕੰਪਨੀ ਵੱਲੋਂ ਅਧਿਕਾਰਿਕ ਤੌਰ ''ਤੇ ਰਿਲੀਜ਼ ਵੀ ਕਰ ਦਿੱਤਾ ਹੈ ਅਤੇ ਨਾਲ ਹੀ ਵੀਵੋ ਵੀ5 ਲਾਈਟ ਨੂੰ ਵੀ ਪੇਸ਼ ਕੀਤਾ ਗਿਆ ਸੀ। ਇਹ ਨਵਾਂ ਸਮਾਰਟਫੋਨ ਸੈਲਫੀ ਦੇ ਦੀਵਾਨਾਂ ਲਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੋਕੇਹ ਇਫੈਕਟ ਦੀ ਮਦਦ ਨਾਲ ਬਿਹਤਰ ਸੈਲਫੀ ਲਵੇਗਾ। ਫੋਨ ''ਚ ਫਰੰਟ ਪੈਨਲ ''ਤੇ ਇਕ ਸੈਂਸਰ 20 ਮੈਗਾਪਿਕਸ ਦਾ ਹੈ ਅਤੇ ਦੂਜਾ 8 ਮੈਗਾਪਿਕਸਲ ਦਾ। ਰਿਅਰ ਕੈਮਰਾ 16 ਮੈਗਾਪਿਕਸਲ ਦਾ ਹੈ। ਹੈਂਡਸੈੱਟ ''ਚ 5.5 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਹੋਵੇਗਾ। ਹੈਂਡਸੈੱਟ ''ਚ 2 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਨਾਲ 4ਜੀਬੀ ਰੈਮ ਦਿੱਤਾ ਗਿਆ ਹੈ। ਇਸ ਡਿਊਲ ਸਿਮ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਫਨਟੱਚ ਓ. ਐੱਸ. 3.0 ''ਤੇ ਚੱਲੇਗਾ।
ਵੀਵੋ ਵੀ5 ਪਲੱਸ ਇਨਬਿਲਟ ਸਟੋਰੇ ''ਤੇ 64ਜੀਬੀ ਹੈ ਅਤੇ ਜ਼ਰੂਰਤ ''ਤੇ ਯੂਜ਼ਰਸ 256 ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ। ਇਸ ਦੀ ਬੈਟਰੀ 3160 ਐੱਮ. ਏ. ਐੱਚ. ਦੀ ਹੋਵੇਗੀ, ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਵੀ5 ਪਲੱਸ ''ਚ 4ਜੀ ਐੱਲ. ਟੀ. ਈ., ਵਾਈ-ਫਾਈ, ਬਲੂਟੁਥ 4.2 ਅਤੇ ਜੀ. ਪੀ. ਐੱਸ. ਫੀਚਰ ਮੌਜੂਦ ਹੈ। ਇਸ ਦਾ ਡਾਈਮੈਂਸ਼ਨ 152.8x74.00x.26 ਮਿਲੀਮੀਟਰ ਹੈ ਅਤੇ ਵਜਨ 158.6 ਗ੍ਰਾਮ। ਵੀਵੋ ਵੀ5 ਪਲੱਸ ''ਚ ਫਿੰਗਰਪ੍ਰਿੰਟ ਕੀਤਾ ਗਿਆ ਹੈ।