4,000 ਰੁਪਏ ਸਸਤਾ ਹੋਇਆ 6 ਕੈਮਰਿਆਂ ਵਾਲਾ Vivo V19 ਸਮਾਰਟਫੋਨ
Tuesday, Jul 28, 2020 - 12:19 PM (IST)

ਗੈਜੇਟ ਡੈਸਕ– ਵੀਵੋ ਦਾ ਸ਼ਾਨਦਾਰ ਸਮਾਰਟਫੋਨ Vivo V19 ਸਸਤਾ ਹੋ ਗਿਆ ਹੈ। ਫੋਨ ਦੀ ਕੀਮਤ ’ਚ ਕੰਪਨੀ ਨੇ 4 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਹੈ। ਕੀਮਤ ਘਟਣ ਤੋਂ ਬਾਅਦ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਤੁਸੀਂ 27,990 ਰੁਪਏ ਦੀ ਬਜਾਏ 24,990 ਰੁਪਏ ’ਚ ਖਰੀਦ ਸਕਦੇ ਹੋ। ਉਥੇ ਹੀ ਇਸ ਦੇ 8 ਜੀ.ਬੀ. ਰੈਮ+256 ਜੀ.ਬੀ. ਮਾਡਲ ਨੂੰ ਹੁਣ 27,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਪਹਿਲਾਂ ਇਸ ਫੋਨ ਦੀ ਕੀਮਤ 31,990 ਰੁਪਏ ਸੀ।
ਟਵਿਟਰ ’ਤੇ ਦਿੱਤੀ ਜਾਣਕਾਰੀ
Vivo V19 ਦੀ ਕੀਮਤ ’ਚ ਕੀਤੀ ਗਈ ਕਟੌਤੀ ਦੀ ਜਾਣਕਾਰੀ ਮਹੇਸ਼ ਟੈਲੀਕਾਮ ਨੇ ਦਿੱਤੀ। ਮਹੇਸ਼ ਟੈਲੀਕਾਮ ਨੇ ਆਪਣੇ ਟਵਿਟਰ ਹੈਂਡਲ ’ਤੇ Vivo V19 ਦੇ ਪੋਸਟ ਨਾਲ ਇਸ ਦੀ ਪੁਰਾਣੀ ਅਤੇ ਨਵੀਂ ਕੀਮਤ ਬਾਰੇ ਦੱਸਿਆ ਹੈ। ਸ਼ੇਅਰ ਕੀਤੇ ਗਏ ਪੋਸਟਰ ਮੁਤਾਬਕ, ਫੋਨ ਨੂੰ 10 ਫੀਸਦੀ ਕੈਸ਼ਬੈਕ ਨਾਲ ਵੀ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਫੋਨ ਦੀ ਖਰੀਦ ’ਤੇ ਜਿਓ ਗਾਹਕਾਂ ਨੂੰ 10 ਹਜ਼ਾਰ ਰੁਪਏ ਦੇ ਫਾਇਦੇ ਵੀ ਦਿੱਤੇ ਜਾ ਰਹੇ ਹਨ।