ਦੋ ਸੈਲਫੀ ਕੈਮਰਿਆਂ ਨਾਲ ਆ ਰਿਹੈ ਵੀਵੋ ਦਾ ਇਹ ਸ਼ਾਨਦਾਰ ਸਮਾਰਟਫੋਨ
Tuesday, Jul 13, 2021 - 05:14 PM (IST)
ਗੈਜੇਟ ਡੈਸਕ– ਹੈਂਡਸੈੱਟ ਨਿਰਮਾਤਾ ਕੰਪਨੀ ਵੀਵੋ ਇਸ ਮਹੀਨੇ 15 ਜੁਲਾਈ ਨੂੰ ਆਪਣੇ ਦੋ ਨਵੇਂ ਸਮਾਰਟਫੋਨ Vivo S10 Pro ਅਤੇ Vivo S10 ਲਾਂਚ ਕਰਨ ਵਾਲੀ ਹੈ ਵੀਵੋ ਐੱਸ10 ਪ੍ਰੋ ਸਮਾਰਟਫੋਨ ਨੂੰ 108 ਮੈਗਾਪਿਕਸਲ ਕੈਮਰਾ ਸੈਂਸਰ ਨਾਲ ਉਤਾਰਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਫੋਨ ਦੇ ਰੀਅਰ ਪੈਨਲ ਗ੍ਰੇਡੀਐਂਟ ਫਿਨਿਸ਼ ਨਾਲ ਆ ਸਕਦੇ ਹਨ। ਦੱਸ ਦੇਈਏ ਕਿ ਹੁਣ ਹਾਲ ਹੀ ’ਚ Vivo S10 Pro ਨੂੰ ਗੂਗਲ ਪਲੇਅ ਕੰਸੋਲ ’ਤੇ ਸਪਾਟ ਕੀਤਾ ਗਿਆ ਹੈ ਜਿਸ ਨਾਲ ਫੋਨ ਦੇ ਕੁਝ ਮੁੱਖ ਫੀਚਰਜ਼ ਦੀ ਜਾਣਕਾਰੀ ਮਿਲੀ ਹੈ.
ਟਿਪਸਟਰ ਤਾਮਿਲੀਅਨ ਟੈਕਨੀਕਲ ਨੇ ਟਵੀਟ ਕਰਕੇ ਦੱਸਿਆ ਹੈ ਕਿ ਮਾਡਲ ਨੰਬਰ Vivo V2121A ਜੋ ਗੂਗਲ ਪਲੇਅ ਕੰਸੋਲ ’ਤੇ ਸਪਾਟ ਕੀਤਾ ਗਿਆ ਹੈ ਉਹ Vivo S10 Pro ਨਾਲ ਸੰਬੰਧਿਤ ਹੈ ਨਾ ਕਿ ਵੀਵੋ ਐੱਸ10 ਸਮਾਰਟਫੋਨ ਨਾਲ। ਕੁਝ ਸਮਾਂ ਪਹਿਲਾਂ ਇਹੀ ਮਾਡਲ ਨੰਬਰ ਗੀਕਬੈਂਚ ’ਤੇ ਵੀ ਸਪਾਟ ਹੋਇਆ ਸੀ ਅਤੇ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਮਾਡਲ ਨੰਬਰ Vivo S10 ਨਾਲ ਸੰਬੰਧਿਤ ਹੈ।
ਗੂਗਲ ਪਲੇਅ ਕੰਸੋਲ ’ਤੇ ਲੀਕ ਹੋਏ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਫੋਨ ’ਚ 1080x2400 ਪਿਕਸਲ ਰੈਜ਼ੋਲਿਊਸ਼ਨ ਵਾਲੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦੀ ਪਿਕਸਲ ਡੈਂਸਿਟੀ 480 ਪਿਕਸਲ ਪ੍ਰਤੀ ਇੰਚ ਹੈ। ਫੋਨ ਐਂਡਰਾਇਡ 11 ’ਤੇ ਕੰਮ ਕਰਦਾ ਹੈ, ਇਸ ਤੋਂ ਇਲਾਵਾ ਲਿਸਟਿੰਗ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਪੀਡ ਅਤੇ ਮਲਟੀਟਾਸਕਿੰਗ ਲਈ ਇਸ ਵੀਵੋ ਮੋਬਾਇਲ ਫੋਨ ’ਚ MediaTek MT6891 ਉਰਫ MediaTek Dimensity 1100 SoC ਪ੍ਰੋਸੈਸਰ ਨਾਲ 12 ਜੀ.ਬੀ. ਰੈਮ ਹੈ।
ਲਿਸਟਿੰਗ ਦੇ ਨਾਲ ਫੋਨ ਦੀ ਇਕ ਤਸਵੀਰ ਵੀ ਅਟੈਚ ਹੈ ਜੋ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ Vivo S10 Pro ਸਮਾਰਟਫੋਨ ਵਾਈਡ-ਨੌਚ ਡਿਸਪਲੇਅ ਅਤੇ ਦੋ ਸੈਲਫੀ ਕੈਮਰਾ ਸੈਂਸਰ ਨਾਲ ਲੈਸ ਹੈ। ਉਥੇ ਹੀ ਫੋਨ ਦੇ ਸਾਈਡ ’ਚ ਪਤਲੇ ਬੇਜ਼ਲਸ ਅਤੇ ਸਕਰੀਨ ਦੇ ਹੇਠਲੇ ਪਾਸੇ ਨੈਵਿਗੇਸ਼ਨ ਲਈ ਟੱਚ ਸਕਰੀਨ ਬਟਨ ਨਜ਼ਰ ਆ ਰਹੇ ਹਨ।