ਜਲਦ ਲਾਂਚ ਹੋਵੇਗਾ Vivo ਦਾ ਟੈਬਲੇਟ, ਤਸਵੀਰਾਂ ਅਤੇ ਫੀਚਰਜ਼ ਆਏ ਸਾਹਮਣੇ

03/28/2022 12:53:56 PM

ਗੈਜੇਟ ਡੈਸਕ– ਵੀਵੋ ਵੀ ਹੁਣ ਟੈਬਲੇਟ ਬਾਜ਼ਾਰ ’ਚ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ। ਖ਼ਬਰ ਹੈ ਕਿ ਵੀਵੋ ਜਲਦ ਹੀ Vivo Pad ਨਾਮ ਨਾਲ ਆਪਣੇ ਪਹਿਲੇ ਟੈਬਲੇਟ ਨੂੰ ਚੀਨ ’ਚ ਲਾਂਚ ਕਰੇਗੀ ਅਤੇ ਉਸਤੋਂ ਬਾਅਦ ਟੈਬ ਨੂੰ ਗਲੋਬਲ ਬਾਜ਼ਾਰ ’ਚ ਪਹੁੰਚਾਇਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ Vivo Pad ਦੀ ਲਾਂਚਿੰਗ ਇਸ ਸਾਲ ਦੇ ਅਖ਼ੀਰ ਤਕ ਹੋਵੇਗੀ, ਹਾਲਾਂਕਿ Vivo Pad ਦੀਆਂ ਤਸਵੀਰਾਂ ਅਤੇ ਕੁਝ ਫੀਚਰਜ਼ ਸਾਹਮਣੇ ਆ ਗਏ ਹਨ। 

PunjabKesari

ਸਾਹਮਣੇ ਆਈ ਜਾਣਕਾਰੀ ਮੁਤਾਬਕ Vivo Pad ’ਚ 11 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 2560x1600 ਪਿਕਸਲ ਹੋਵੇਗਾ। ਡਿਸਪਲੇਅ ਦੇ ਨਾਲ 120Hz ਦਾ ਰਿਫ੍ਰੈਸ਼ ਰੇਟ ਮਿਲੇਗਾ, ਹਾਲਾਂਕਿ, ਅਜੇ ਤਕ ਇਹ ਪੁਸ਼ਟੀ ਨਹੀਂ ਹੋਈ ਕਿ ਡਿਸਪਲਅ ਅਮੋਲਡ ਹੋਵੇਗੀ ਜਾਂ ਫਿਰ ਇਸ ਟੈਬ ਨੂੰ ਐੱਲ.ਸੀ.ਡੀ. ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ। 

ਰਿਪੋਰਟ ਮੁਤਾਬਕ, ਟੈਬ ’ਚ Snapdragon 870 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ ਐਡਰੀਨੋ 650 ਜੀ.ਪੀ.ਯੂ. ਮਿਲਗਾ। ਇਸਤੋਂ ਇਲਾਵਾ ਟੈਬ ’ਚ ਵੀਡੀਓ ਐਡੀਟਿੰਗ ਦੀ ਵੀ ਸੁਵਿਧਾ ਹੋਵੇਗੀ। Vivo Pad ਦੇ ਨਾਲ 8040mAh ਦੀ ਬੈਟਰੀ ਮਿਲ ਸਕਦੀ ਹੈ ਜਿਸਦੇ ਨਾਲ 44W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ। ਕਿਹਾ ਜਾ ਰਿਹਾ ਹੈ ਕਿ Vivo Pad ਦੇ ਨਾਲ ਵੀਵੋ ਪੈਨਸਿਲ ਦਾ ਵੀ ਸਪੋਰਟ ਮਿਲੇਗਾ। 

 

Vivo Pad ਨੂੰ ਡਿਊਲ ਰੀਅਰ ਕੈਮਰੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੋਵੇਗਾ। ਉੱਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਦਿੱਤਾ ਜਾ ਸਕਦਾ ਹੈ। Vivo Pad ’ਚ ਸਾਈਟ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲ ਸਕਦਾ ਹੈ। ਇਸਤੋਂ ਇਲਾਵਾ ਇਸ ਵਿਚ ਏ.ਆਈ. ਫੇਸ ਅਨਲਾਕ ਦੀ ਵੀ ਸੁਵਿਧਾ ਹੋਵੇਗੀ। 

ਵੀਵੋ ਨੇ ਹਾਲ ਹੀ ’ਚ ਅਧਿਕਾਰਤ ਤੌਰ ’ਤੇ ਆਪਣੇ ਪਹਿਲੇ ਟੈਬਲੇਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਮੁਤਾਬਕ, ਟੈਬ ਦੇ ਨਾਲ ਫਲੈਟ ਫਰੇਮ ਮਿਲੇਗਾ। ਡਿਸਪਲੇਅ ਦੇ ਚਾਰੇ ਪਾਸੇ ਪਤਲਾ ਬੇਜ਼ਲ ਵੀ ਮਿਲੇਗਾ। Vivo Pad ’ਚ ਦੋ ਸਪੀਕਰ ਮਿਲਣਗੇ ਅਤੇ ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਟੈਬ ਨੂੰ ਚਾਰ ਸਪੀਕਰਾਂ ਦੇ ਨਾਲ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। 


Rakesh

Content Editor

Related News