ਡਿਊਲ ਸੈਲਫੀ ਕੈਮਰੇ ਨਾਲ Vivo ਨੇ ਲਾਂਚ ਕੀਤੀ ਨਵੀਂ S12 ਸਮਾਰਟਫੋਨ ਸੀਰੀਜ਼

Thursday, Dec 23, 2021 - 01:36 PM (IST)

ਗੈਜੇਟ ਡੈਸਕ– ਵੀਵੋ ਨੇ ਆਖਿਰਕਾਰ ਆਪਣੀ ਨਵੀਂ Vivo S12 ਸਮਾਰਟਫੋਨ ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਤਹਿਤ ਕੰਪਨੀ ਦੋ ਨਵੇਂ ਫੋਨ Vivo S12 ਅਤੇ Vivo S12 Pro ਲੈ ਕੇ ਆਈ ਹੈ। ਇਨ੍ਹਾਂ ਫੋਨਾਂ ਨੂੰ ਮੀਡੀਆਟੈੱਕ ਡਾਈਮੈਂਸਿਟੀ ਪ੍ਰੋਸੈਸਰ ਅਤੇ 12 ਜੀ.ਬੀ. ਤਕ ਰੈਮ ਨਾਲ ਲਿਆਇਆ ਗਿਆ ਹੈ। Vivo S12 ’ਚ 6.44 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਮਿਲਦੀ ਹੈ, ਉਥੇ ਹੀ ਪ੍ਰੋ ਮਾਡਲ ’ਚ ਕਰਵਡ ਡਿਸਪਲੇਅ ਦਿੱਤੀ ਗਈ ਹੈ।

ਡਿਸਪਲੇਅ
ਇਨ੍ਹਾਂ ਫੋਨਾਂ ’ਚ ਐਂਡਰਾਇਡ 11 ’ਤੇ ਆਧਾਰਿਤ OriginOS Ocean ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਇਨ੍ਹਾਂ ਨੂੰ 8 ਜੀ.ਬੀ. ਅਤੇ 12 ਜੀ.ਬੀ. ਰੈਮ ਆਪਸ਼ਨ ਨਾਲ ਲਿਆਇਆ ਗਿਆ ਹੈ ਅਤੇ ਇਨ੍ਹਾਂ ’ਚ 256 ਜੀ.ਬੀ. ਦੀ ਆਨਬੋਰਡ ਸਟੋਰੇਜ ਮਿਲਦੀ ਹੈ। 

ਰੀਅਰ ਕੈਮਰਾ ਸੈੱਟਅਪ
ਫੋਟੋਗ੍ਰਾਫੀ ਲਈ ਇਸ ਦੇ ਰੀਅਰ ’ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ। ਇਸਦੇ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ 2 ਮੈਗਾਪਿਕਸਲ ਦਾ ਮੈਕ੍ਰੋ-ਲੈੱਨਜ਼ ਦਿੱਤਾ ਗਿਆ ਹੈ। ਹਾਲਾਂਕਿ, ਪ੍ਰੋ ਵਰਜ਼ਨ ਦਾ ਮੇਨ ਕੈਮਰਾ OIS ਦੀ ਸਪੋਰਟ ਨਾਲ ਆਉਂਦਾ ਹੈ। 

ਸੈਲਫੀ ਕੈਮਰਾ
ਸੈਲਫੀ ਅਤੇ ਵੀਡੀਓ ਕਾਲਿੰਗ ਲਈ Vivo S12 ਦੇ ਫਰੰਟ ’ਚ 44 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ ਇਕ 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਮਿਲਦਾ ਹੈ, ਉਥੇ ਹੀ Vivo S12 Pro ’ਚ ਸੈਲਫੀ ਲਈ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ ਇਕ 8 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਨਜ਼ ਦਿੱਤਾ ਗਿਆ ਹੈ। 

ਕੀਮਤ
Vivo S12 ਦੀ ਸ਼ੁਰੂਆਤੀ ਕੀਮਤ CNY 2,799 (ਕਰੀਬ 33,000 ਰੁਪਏ) ਹੈ। ਇਹ ਕੀਮਤ ਇਸਦੇ ਸ਼ੁਰੂਆਤੀ ਮਾਡਲ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਹੈ। ਉਥੇ ਹੀ ਇਸਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ CNY 2,999 (ਕਰੀਬ 35,000 ਰੁਪਏ) ਰੱਖੀ ਗਈ ਹੈ। ਇਸ ਨੂੰ ਗੋਲਡ, ਨੀਲੇ ਅਤੇ ਕਾਲੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਛੇਤੀ ਹੀ ਭਾਰਤ ’ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। 


Rakesh

Content Editor

Related News