29 ਅਪ੍ਰੈਲ ਨੂੰ ਭਾਰਤ ''ਚ ਲਾਂਚ ਹੋਵੇਗਾ ਵੀਵੋ ਦਾ ਇਹ 5ਜੀ ਸਮਾਰਟਫੋਨ
Thursday, Apr 29, 2021 - 01:13 AM (IST)
ਗੈਜੇਟ ਡੈਸਕ-ਵੀਵੋ ਨੇ ਨਵੇਂ 5ਜੀ ਸਮਾਰਟਫੋਨ Vivo V21 5G ਦੀ ਲਾਂਚਿੰਗ ਤਾਰੀਖ ਕੰਫਰਮ ਹੋ ਗਈ ਹੈ। ਵੀਵੋ ਵੀ21 5ਜੀ ਦੀ ਲਾਂਚਿੰਗ ਭਾਰਤ 'ਚ 29 ਅਪ੍ਰੈਲ ਨੂੰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਲਾਂਚਿੰਗ ਦੇ ਬਾਰੇ 'ਚ ਕਿਹਾ ਸੀ ਕਿ ਪਰ ਤਾਰੀਖ ਨਹੀਂ ਦੱਸੀ ਸੀ। ਹੁਣ ਵੀਵੋ ਨੇ ਵੀਵੋ ਵੀ21 ਜੀ ਦੀ ਲਾਂਚਿੰਗ ਤਾਰੀਖ ਨੂੰ ਲੈ ਕੇ ਐਲਾਨ ਵੀ ਕਰ ਦਿੱਤਾ ਹੈ ਅਤੇ ਫਲਿੱਪਕਾਰਟ 'ਤੇ ਇਕ ਪੇਜ ਵੀ ਲਾਈਵ ਹੋ ਗਿਆ ਹੈ। ਫੋਨ ਦੇ ਕੁਝ ਫੀਚਰਸ ਦੇ ਬਾਰੇ 'ਚ ਵੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ-BigBasket ਦੇ 20 ਮਿਲੀਅਨ ਗਾਹਕਾਂ ਦਾ ਡਾਟਾ ਲੀਕ, ਡਾਰਕ ਵੈੱਬ 'ਤੇ ਹੋ ਰਹੀ ਵਿਕਰੀ
ਵੀਵੋ ਵੀ21 5ਜੀ ਦੀ ਭਾਰਤ 'ਚ ਲਾਂਚਿੰਗ 29 ਅਪ੍ਰੈਲ ਨੂੰ ਹੋਵੇਗੀ। ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ 44 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ ਜਿਸ ਦੇ ਨਾਲ ਆਪਟੀਕਲ ਇਮੇਜ ਸਟੇਬਲਾਈਜੇਸ਼ਨ ਵੀ ਮਿਲੇਗਾ। ਫੋਨ ਦੀ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਸਹੀ ਜਾਣਕਾਰੀ ਤਾਂ ਉਪਲਬੱਧ ਨਹੀਂ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 22,990 ਰੁਪਏ ਹੋ ਸਕਦੀ ਹੈ ਕਿਉਂਕਿ ਵੀਵੋ ਵੀ21 5ਜੀ ਦੀ ਟੱਕਰ 'ਚ ਇਸ ਵੇਲੇ ਬਾਜ਼ਾਰ 'ਚ 25,000 ਰੁਪਏ ਦੀ ਰੇਂਜ 'ਚ ਕਈ ਸਾਰੇ 5ਜੀ ਸਮਾਰਟਫੋਨਸ ਉਪਲਬੱਧ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।