ਵਰਚੁਅਲ ਰਿਐਲਿਟੀ ਦਾ ਕਮਾਲ, ਮ੍ਰਿਤਕ ਬੇਟੀ ਨੂੰ 4 ਸਾਲ ਬਾਅਦ ‘ਮਿਲੀ’ ਮਾਂ (ਵੀਡੀਓ)

02/12/2020 2:59:55 PM

ਗੈਜੇਟ ਡੈਸਕ– ਸ਼ਾਇਦ ਤੁਸੀਂ ਵਿਸ਼ਵਾਸ ਨਾ ਕਰੋ ਪਰ ਇਹ ਸੱਚ ਹੈ ਕਿ ਟੈਕਨਾਲੋਜੀ ਦੀ ਮਦਦ ਨਾਲ ਹੁਣ ਤੁਸੀਂ ਆਪਣੇ ਪਰਿਵਾਰ ਦੇ ਮ੍ਰਿਤਕ ਮੈਂਬਰਾਂ ਨੂੰ ਮਿਲ ਸਕਦੇ ਹੋ, ਉਨ੍ਹਾਂ ਨੂੰ ਛੂਹ ਸਕਦੇ ਹੋ ਅਤੇ ਉਨ੍ਹਾਂ ਨਾਲ ਗੱਲਾਂ ਵੀ ਕਰ ਸਕਦੇ ਹੋ। ਹੱਲ ਹੀ ’ਚ ਅਜਿਹਾ ਵਾਕਿਆ ਕੋਰੀਆ ਦੇ ਇਕ ਟੈਲੀਵਿਜ਼ਨ ਸ਼ੋਅ ’ਚ ਦੇਖਣ ਨੂੰ ਮਿਲਿਆ। ‘ਮੀਟਿੰਗ ਯੂ’ ਨਾਂ ਦੇ ਇਸ ਸ਼ੋਅ ’ਚ ਇਕ ਮਾਂ ਨੂੰ ਉਸ ਦੀ ਬੇਟੀ ਨਾਲ ਮਿਲਵਾਇਆ ਗਿਆ, ਜਿਸ ਦੀ ਮੌਤ ਸਾਲ 2016 ’ਚ ਹੀ ਹੋ ਚੁੱਕੀ ਸੀ। ਸ਼ੋਅ ’ਚ ਮਾਂ ਨੂੰ ਉਸ ਨੂੰ 7 ਸਾਲ ਦੀ ਬੇਟੀ ਨਾਲ ਮਿਲਵਾਉਣ ਲਈ ਵਰਚੁਅਲ ਰਿਐਲਿਟੀ ਦਾ ਇਸਤੇਮਾਲ ਕੀਤਾ ਗਿਆ। 

PunjabKesari

ਟੈਕਨਾਲੋਜੀ ਦੇ ਕਮਾਲ ਨਾਲ ਬੇਟੀ ਨੂੰ ਛੁਹਿਆ
ਇਹ ਇਸ ਟੈਕਨਾਲੋਜੀ ਦਾ ਹੀ ਕਮਾਲ ਹੈ ਕਿ ਮੌਤ ਦੇ ਕਰੀਬ 4 ਸਾਲ ਬਾਅਦ ਵੀ ਇਕ ਮਾਂ ਨੇ ਆਪਣੀ ਬੇਟੀ ਨੂੰ ਨਾ ਸਿਰਫ ਛੁਹਿਆ, ਸਗੋਂ ਉਸ ਨਾਲ ਗੱਲਾਂ ਵੀ ਕੀਤੀਆਂ। ਗੱਲਬਾਤ ਦੌਰਾਨ ਬੇਟੀ ਨੇ ਆਪਣੀ ਮਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਉਹ ਕਿਸੇ ਤਰ੍ਹਾਂ ਦਾ ਦਰਦ ਨਹੀਂ ਮਹਿਸੂਸ ਕਰ ਰਹੀ। ਮਾਂ, ਬੇਟੀ ਨੂੰ ਪੂਰੀ ਤਰ੍ਹਾਂ ਨੇੜੇ ਮਹਿਸੂਸ ਕਰ ਸਕੇ ਇਸ ਲਈ ਟੱਚ ਸੈਂਸਟਿਵ ਗਲਵਜ਼ ਅਤੇ ਆਡੀਓ ਦਾ ਇਸਤੇਮਾਲ ਕੀਤਾ ਗਿਆ। ਸ਼ੋਅਮੇਕਰ ਨੇ ਮਾਂ ਨੂੰ ਬੇਟੀ ਨਾਲ ਮਿਲਵਾਉਣ ਲਈ ਵਾਈਵ ਵਰਚੁਅਲ ਰਿਐਲਿਟੀ ਹੈੱਡਗਿਅਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਗਾਰਡਨ ’ਚ ਲਿਜਾਇਆ ਗਿਆ, ਜਿਥੇ ਉਸ ਦੀ ਬੇਟੀ ਪਰਪਲ ਡਰੈੱਸ ’ਚ ਖੜ੍ਹੀ ਹੋ ਕੇ ਮੁਸਕੁਰਾ ਰਹੀ ਸੀ। ਬੇਟੀ ਨੂੰ ਇੰਨੇ ਸਾਲਾਂ ਬਾਅਦ ਦੇਖਦੇ ਹੀ ਮਾਂ ਭਾਵੁਕ ਹੋ ਗਈ। ਮਾਂ ਨੂੰ ਆਪਣੇ ਕਰੀਬ ਦੇਖ ਬੇਟੀ ਨੇ ਕਿਹਾ, ‘ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ।’ ਜਵਾਬ ’ਚ ਮਾਂ ਨੇ ਵੀ ਇਹੀ ਗੱਲ ਕਹੀ। 

 

ਚਿਹਰਾ ਡਿਜ਼ਾਈਨ ਕਰਨ ਲਈ ਕੀਤੀ ਗਈ ਮਿਹਨਤ
ਕੋਰੀਆ ਦੀ ਕੰਪਨੀ Munhwa Broadcasting Corporation ਨੇ ਬੱਚੀ ਦੇ ਚਿਹਰੇ ਨੂੰ ਡਿਜ਼ਾਈਨ ਕਰਨ ਲਈ ਕਾਫੀ ਮਿਹਨਤ ਕੀਤੀ। ਇਸ ਵਿਚ ਉਨ੍ਹਾਂ ਨੂੰ ਉਸ ਮ੍ਰਿਤਕ ਬੱਚੀ ਦੇ ਚਿਹਰੇ, ਸਰੀਰ ਅਤੇ ਆਵਾਜ਼ ਨੂੰ ਓਰਿਜਨਲ ਰੱਖਣ ਲਈ ਪੂਰੀ ਮਿਹਨਤ ਕੀਤੀ ਤਾਂ ਜੋ ਮਾਂ ਨੂੰ ਆਪਣੀ ਬੇਟੀ ਦੇ ਕਰੀਬ ਹੋਣ ਦਾ ਪੂਰਾ ਅਹਿਸਾਸ ਹੋਵੇ। 

PunjabKesari

ਬੇਟੀ ਨੂੰ ਛੂਹਣ ’ਚ ਝਿਜਕ ਰਹੀ ਸੀ ਮਾਂ 
ਸ਼ੁਰੂਆਤ ’ਚ ਆਪਣੀ ਬੇਟੀ ਦੇ ਡਿਜੀਟਲ ਰੂਪ ਨੂੰ ਛੂਹਣ ’ਚ ਮਾਂ ਥੋੜ੍ਹਾ ਝਿਜਕ ਰਹੀ ਸੀ, ਹਾਲਾਂਕਿ ਬੇਟੀ ਦੇ ਕਹਿਣ ਤੋਂ ਬਾਅਦ ਮਾਂ ਨੇ ਬੇਟਰੀ ਦਾ ਹੱਥ ਫੜਿਆ। ਹੱਥ ਫੜਦੇ ਹੀ ਮਾਂ ਦੀਆਂ ਅੱਖਾਂ ’ਚੋਂ ਤੇਜ਼ੀ ਨਾਲ ਹੰਝੂ ਨਿਕਲਣ ਲੱਗੇ। ਬਾਹਰੋਂ ਇਸ ਸ਼ੋਅ ਨੂੰ ਦੇਖ ਰਹੇ ਬੱਚੀ ਦੇ ਪਿਤਾ, ਭਰਾ ਅਤੇ ਭੈਣ ਵੀ ਇਸ ਭਾਵੁਕ ਪਲ ਨੂੰ ਦੇਖ ਕੇ ਆਪਣੇ ਹੰਝੂ ਨਾ ਰੋਕ ਸਕੇ। ਥੋੜੀ ਦੇਰ ਬਾਅਦ ਇਸ ਵਰਚੁਅਲ ਸਫਰ ਦਾ ਅੰਤ ਹੋਇਆ ਬੇਟੀ ਨੇ ਮਾਂ ਨੂੰ ਕਿਹਾ ਕਿ ਉਹ ਹੁਣ ਥੱਕ ਗਈ ਹੈ ਅਤੇ ਸੋਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਮਾਂ ਨੂੰ ਆਪਣੀ ਲਾਡਲੀ ਬੇਟੀ ਨੂੰ ਅਲਵਿਦਾ ਕਹਿਣਾ ਪਿਆ। 


Related News