Vi ਨੇ ਲਾਂਚ ਕੀਤਾ ਕਿਫਾਇਤੀ ਰਿਚਾਰਜ ਪਲਾਨ, 100 ਰੁਪਏ ਤੋਂ ਵੀ ਘੱਟ ’ਚ ਮਿਲੇਗੀ 28 ਦਿਨਾਂ ਦੀ ਮਿਆਦ

02/01/2023 12:11:34 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ Vi (ਵੋਡਾਫੋਨ-ਆਈਡੀਆ) ਨੇ ਆਪਣੇ ਗਾਹਕਾਂ ਲਈ ਇਕ ਨਵਾਂ ਐਂਟਲੀ-ਲੈਵਲ ਅਤੇ ਕਿਫਾਇਤੀ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ 99 ਰੁਪਏ ਕੀਮਤ ਵਾਲਾ ਪ੍ਰੀਪੇਡ ਪਲਾਨ ਪੇਸ਼ਕੀਤਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਦੇ ਨਾਲ 99 ਰੁਪਏ ਦਾ ਟਾਕਟਾਈਮ ਵੀ ਮਿਲਦਾ ਹੈ। ਦੱਸ ਦੇਈਏ ਕਿ ਹੁਣ ਵੋਡਾਫੋਨ-ਆਈਡੀਆ ਦਾ 99 ਰੁਪਏ ਵਾਲਾ ਪਲਾਨ ਕੰਪਨੀ ਦਾ ਸਭ ਤੋਂ ਘੱਟ ਕੀਮਤ ਦਾ ਮਾਸਿਕ ਰੀਚਾਰਜ ਪਲਾਨ ਬਣ ਗਿਆ ਹੈ। 

Vi ਦਾ 99 ਰੁਪਏ ਵਾਲਾ ਪ੍ਰੀਪੇਜ ਰੀਚਾਰਜ

ਟੈਲੀਕਾਮ ਆਪਰੇਟਰ ਦੀ ਵੈੱਬਸਾਈਟ ਮੁਤਾਬਕ, Vi ਦੇ 99 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ 200 ਐੱਮ.ਬੀ. ਡਾਟਾ ਅਤੇ 99 ਰੁਪਏ ਦਾ ਟਾਕਟਾਈਮ ਮਿਲਦਾ ਹੈ। ਇਸ ਪਲਾਨ ਦੇ ਨਾਲ 28 ਦਿਨਾਂ ਦੀ ਮਿਆਦ ਮਿਲਦੀ ਹੈ। ਪਲਾਨ ’ਚ 2.5p/sec ’ਤੇ ਲੋਕਲ ਅਤੇ ਨੈਸ਼ਨਲ ਕਾਲ ਦੀ ਸੁਵਿਧਾ ਮਿਲਦੀ ਹੈ। 

ਦੱਸ ਦੇਈਏ ਕਿ ਇਸ ਪਲਾਨ ਦੇ ਨਾਲ ਕੋਈ ਵੀ ਫ੍ਰੀ ਐੱਸ.ਐੱਮ.ਐੱਸ. ਦੀ ਸੁਵਿਧਾ ਨਹੀਂ ਮਿਲਦੀ। ਉੱਥੇ ਹੀ ਇਸ ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਬਿੰਜ ਆਲ ਨਾਈਟ ਸੁਵਿਧਾ ਦਾ ਲਾਭ ਨਹੀਂ ਮਿਲਦਾ। ਯਾਨੀ ਇਸ ਪਲਾਨ ਦੇ ਨਾਲ ਗਾਹਕ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਅਨਲਿਮਟਿਡ ਡਾਟਾ ਦਾ ਫਾਇਦਾ ਚੁੱਕ ਸਕਣਗੇ। 


Rakesh

Content Editor

Related News