ਯੂਟਿਊਬ ਨੂੰ ਕੜੀ ਟੱਕਰ ਦੇਣ ਦੀ ਤਿਆਰੀ ''ਚ ਵੀਵੋ
Saturday, Jul 16, 2016 - 02:50 PM (IST)

ਜਲੰਧਰ : ਸੋਨੀ ਤੇ ਯੂਨੀਵਰਸਲ ਵਰਗੇ ਵੱਡੇ ਬ੍ਰੈਂਡਜ਼ ਨਾਲ ਜੁੜਿਆ ਵੀਵੋ ਇਕ ਮਸ਼ਹੂਰ ਮਿਊਜ਼ਿਕ ਲੇਬਲ ਹੈ। ਹਾਲਹੀ ''ਚ ਵੀਵੋ ਵੱਲੋਂ ਆਪਨੀ ਮੋਬਾਇਲ ਐਪ ਨੂੰ ਰੀ-ਲਾਂਚ ਕੀਤਾ ਗਿਆ ਸੀ, ਜਿਸ ''ਚ ਕਈ ਨਵੇਂ ਫੀਚਰ ਇੰਟ੍ਰੋਡਿਊਸ ਕੀਤੇ ਗਏ ਜਿਵੇਂ ਕਿ ਕਈ ਹੋਸਟਸ ਵੱਲੋਂ ਪਲੇ ਲਿਸਟ ਕ੍ਰਿਏਟ ਕਰਨਾ ਦਾ ਫੀਚਰ, ਆਫਿਸ਼ੀਅਲ ਵੀਡੀਓ ਟ੍ਰੇਲਰਜ਼ ਤੇ ਇੰਝ ਦਾ ਹੀ ਬਹੁਤ ਕੁਝ। ਇਸ ਤੋਂ ਇਲਾਵਾ ਵੀਡੀਓ ਰਿਕਮੈਂਡੇਸ਼ਨ ਤੇ ਪ੍ਰਸਨਲ ਫੀਡ ਵਰਗੇ ਫੀਚਰ ਵੀ ਇਸ ਐਪ ''ਚ ਐਡ ਕੀਤੇ ਗਏ ਹਨ।
ਹਾਲਾਂਕਿ ਵੀਵੋ ਭਾਰਤ ''ਚ ਅਜੇ ਅਵੇਲੇਬਲ ਨਹੀਂ ਹੈ ਪਰ ਇਸ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਪਲੈਟਫੋਰਮ ਨੂੰ ਪੂਰੀ ਟੱਕਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹਾ। ਯੂਟਿਊਬ ਦੀ ਵੀਡੀਓ ਤੇ ਮਿਊਜ਼ਿਕ ਐਪ ਵੀ ਮਾਰਕੀਟ ''ਚ ਮੌਜੂਦ ਹੈ ਪਰ ਉਸ ''ਚ ਅਜਿਹੇ ਯੂਜ਼ਰ ਫ੍ਰੈਂਡਲੀ ਫੀਚਰਜ਼ ਦੀ ਕਮੀ ਹੈ। ਵੀਵੋ ਵੱਲੋਂ ਇਸ ਤੋਂ ਪਹਿਲਾਂ ਯੂਟਿਊਬ ''ਤੇ ਹੀ ਆਪਣੇ ਆਫਿਸ਼ੀਅਲ ਮਿਊਜ਼ਿਰ ਨੂੰ ਲਾਂਚ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਕੰਪਨੀ ਦੇ ਸੀ. ਈ. ਓ. ਐਰਿਕ ਹੱਗਰਜ਼ ਦਾ ਕਹਿਣਾ ਹੈ ਕਿ ਵੀਵੋ ਮਿਊਜ਼ਿਕ ਲਵਰਜ਼ ਨੂੰ ਇਕ ਡੈਡੀਕੇਟਿਡ ਐਪ ਪ੍ਰੋਵਾਈਡ ਕਰਵਾ ਕੇ ਇਸ ਕੰਪੀਟੀਸ਼ਨ ''ਚ ਇਕ ਕਦਮ ਅੱਗੇ ਵਧਣਾ ਚਾਹੁੰਦੀ ਹੈ।