2243 ਰੁਪਏ ''ਚ ਮਿਲਦਾ ਸੀ ਵੈਸਪਾ ਸਕੂਟਰ, ਬਿੱਲ ਦੀ ਤਸਵੀਰ ਹੋਈ ਵਾਇਰਲ
Sunday, Jul 09, 2023 - 03:19 PM (IST)

ਨਵੀਂ ਦਿੱਲੀ - ਬਜਾਜ ਦਾ ਦਹਾਕਿਆਂ ਤੋਂ ਆਟੋਮੋਬਾਈਲ ਉਦਯੋਗ 'ਤੇ ਦਬਦਬਾ ਰਿਹਾ ਹੈ। ਇਸ ਦੇ ਮਾਡਲਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਰਿਹਾ ਹੈ। ਹਾਲਾਂਕਿ ਕੰਪਨੀ ਵੱਲੋਂ ਕਈ ਪੁਰਾਣੇ ਮਾਡਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਅੱਜ ਵੀ ਇਹ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਹਾਲ ਹੀ 'ਚ 1961 'ਚ ਵਿਕਣ ਵਾਲੇ ਵੈਸਪਾ ਸਕੂਟਰ ਦੇ ਬਿੱਲ ਦੀ ਤਸਵੀਰ ਸਾਹਮਣੇ ਆਈ ਹੈ।
1961 'ਚ ਐਕਸਾਈਜ਼ ਡਿਊਟੀ ਤੋਂ ਬਾਅਦ ਵੈਸਪਾ ਸਕੂਟਰ 2129 ਰੁਪਏ 'ਚ ਵਿਕਿਆ ਸੀ, ਇਸ ਕੀਮਤ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਤਸਵੀਰ 'ਚ ਲਿਖਿਆ ਹੈ ਕਿ ਇਹ ਸਕੂਟਰ ਨਵੰਬਰ 1961 'ਚ ਇਸ ਕੀਮਤ 'ਤੇ ਵੇਚਿਆ ਗਿਆ ਸੀ। 2129 ਰੁਪਏ ਦੀ ਲਾਗਤ ਤੋਂ ਇਲਾਵਾ, ਜੇਕਰ ਕੋਈ ਗਾਹਕ ਟਾਇਰ, ਟਿਊਬ ਆਦਿ ਵੱਖਰੇ ਤੌਰ 'ਤੇ ਲੈਂਦਾ ਹੈ, ਤਾਂ ਇਸਦੀ ਕੀਮਤ 78 ਰੁਪਏ ਹੋਵੇਗੀ ਅਤੇ ਪਿਲੀਅਨ ਸੀਟ ਲਈ 36 ਰੁਪਏ ਚਾਰਜ ਕੀਤੇ ਜਾਣਗੇ। ਇਸ ਦਾ ਮਤਲਬ ਹੈ ਕਿ ਕਰੀਬ 62 ਸਾਲ ਪਹਿਲਾਂ ਗਾਹਕਾਂ ਨੂੰ ਵੈਸਪਾ ਸਕੂਟਰ 2243 ਰੁਪਏ ਦੀ ਕੀਮਤ 'ਤੇ ਮਿਲਦਾ ਸੀ।
ਇਹ ਵੀ ਪੜ੍ਹੋ : ਸਰੀਰ ਦਾ ਤਾਪਮਾਨ ਚੈੱਕ ਕਰਨਗੇ Apple AirPods, ਸੁਣਨ ਦੀ ਸਮਰੱਥਾ ਦੀ ਵੀ ਹੋ ਸਕੇਗੀ ਜਾਂਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711