ਮੰਗਲ ''ਤੇ ਰਹਿਣ ਦੀ ਥਾਂ ਲੱਭਣ ਲਈ Valkyrie Robots ਕਰਨਗੇ ਨਾਸਾ ਦੀ ਮਦਦ
Friday, May 20, 2016 - 04:56 PM (IST)

ਜਲੰਧਰ : ਨਾਸਾ ਮੰਗਲ ''ਤੇ ਇਨਸਾਨਾਂ ਤੋਂ ਪਹਿਲਾਂ ਰੋਬੋਟ ਨੂੰ ਭੇਜ ਕੇ ਮੰਗਲ ''ਤੇ ਕਾਲੋਨੀਆਂ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਇਸ ਰੋਬੋਟ ਦਾ ਅਧਿਐਨ ਧਰਤੀ ''ਤੇ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦੇ ਸਕਿੱਲਜ਼ ਨੂੰ ਹੋਰ ਬਿਹਤਰ ਕੀਤਾ ਜਾ ਸਕੇ। ਇਸ ਰੋਬੋਟ ਦਾ ਨਾਂਵੈਲਕੇਰੀ ਰੋਬੋਟ ਰੱਖਿਆ ਗਿਆ ਹੈ।
ਹਸਟਨ ''ਚ ਜਾਨਸਨ ਸਪੇਸ ਸੈਂਟਰ ''ਚ ਵੈਲਕੇਰੀ ਰੋਬੋਟ ਨੂੰ ਰੱਖਿਆ ਗਿਆ ਹੈ। ਇਸ ਨਾਲ 3 ਹੋਰ ਰੋਬੋਟਸ ਮੈਸਾਚਿਊਸਟਸ ਤੇ ਸਕਾਟਲੈਂਡ ਦੀਆਂ ਯੂਨੀਵਰਸਿਟੀਜ਼ ''ਚ ਰੱਖੇ ਗਏ ਹਨ ਤਾਂ ਜੋ ਪ੍ਰੋਫੈਸਰਜ਼ ਤੇ ਵਿਦਿਆਰਥੀ ਇਸ 6 ਫੁੱਟ ਲੰਬੇ ਤੇ 300 ਪਾਊਂਡ (136 ਕਿਲੋ) ਭਾਰੇ ਰੋਬੋਟ ਦੀ ਜਾਂਚ ਕਰ ਸਕਨ।
ਹੋਲੀ ਯਾਂਕੋ ਜੋ ਕਿ ਮੈਸਾਚਿਊਸਟਸ ਯੂਨੀਵਰਸਿਟੀ ਦੇ ਲੋਵੇਲ ਰੋਬੋਟਿਕਸ ਸੈਂਟਰ ਦੀ ਡਾਇਰੈਕਟਪ ਹੈ, ਵੱਲੋਂ ਪੂਰਬੀ ਯੂਨੀਵਰਸਿਟੀਆਂ ਨਾਲ ਕੁਲੈਬੋਰੇਟ ਕਰ ਕੇ ਇਸੇ ਤਰ੍ਹਾਂ ਦਾ ਇਕ ਹੋਰ ਰੋਬੋਟ ਤਿਆਰ ਕਰਨ ਲਈ ਇਕ ਟੈਸਟ ਕੋਰਸ ਤਿਆਰ ਕੀਤਾ ਰਿਹਾ ਹੈ। ਨਾਸਾ ਦੇ ਸਪੋਕਸਪਰਸਨ ਜੇ ਬੋਲਡਨ ਜਾ ਕਹਿਣਾ ਹੈ ਕਿ ਮੰਗਲ ਤੱਕ ਪਹੁੰਚਣ ਲਈ 2035 ਤੱਕ ਦਾ ਸਮਾਂ ਲੱਗ ਸਕਦਾ ਹੈ ਤੇ ਇਸ ਯਾਤਰਾ ਨੂੰ ਪੂਰਾ ਕਰਨ ''ਚ ਵੈਲਕੇਰੀ ਵਰਗੇ ਰੋਬੋਟ ਸਭ ਤੋਂ ਵੱਡਾ ਰੋਲ ਅਦਾ ਕਰਨਗੇ।