ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਇਲ ਚਲਾਉਣਾ ਹੋ ਸਕਦੈ ਖ਼ਤਰਨਾਕ

Tuesday, Mar 23, 2021 - 02:47 PM (IST)

ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਇਲ ਚਲਾਉਣਾ ਹੋ ਸਕਦੈ ਖ਼ਤਰਨਾਕ

ਜਲੰਧਰ– ਅਜੋਕੇ ਸਮੇਂ ਵਿਚ ਮੋਬਾਇਲ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਇਸੇ ਕਰਕੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉਠ ਕੇ ਮੋਬਾਈਲ ਚਲਾਉਂਦੇ ਹਨ। ਕਈ ਲੋਕ ਤਾਂ ਪੂਰਾ ਦਿਨ ਮੋਬਾਇਲ ਦੀ ਵਰਤੋਂ ਕਰਦੇ ਹਨ ਪਰ ਵੱਡੀ ਗਿਣਤੀ ਵਿਚ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਇਹ ਉਨ੍ਹਾਂ ਲਈ ਕਿੰਨਾ ਖ਼ਤਰਨਾਕ ਹੁੰਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਇਲ ਦੀ ਵਰਤੋਂ ਕਰਨੀ ਸਾਡੇ ਲਈ ਕਿੰਨਾ ਖ਼ਤਰਨਾਕ ਹੋ ਸਕਦੀ ਹੈ। 

ਇਹ ਵੀ ਪੜ੍ਹੋ– ਸਾਵਧਾਨ! ਗੂਗਲ ’ਤੇ ਭੁੱਲ ਕੇ ਵੀ ਨਾ ਸਰਚ ਕਰੋ ਇਹ 5 ਚੀਜ਼ਾਂ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਨੀਂਦ ਪੂਰੀ ਨਾ ਹੋਣਾ 
ਜਿਹੜੇ ਲੋਕ ਸੌਣ ਤੋਂ ਪਹਿਲਾਂ ਮੋਬਾਇਲ ਚਲਾਉਂਦੇ ਹਨ ਉਹ ਮੋਬਾਇਲ ਦੀ ਵਰਤੋਂ ਨਾ ਕਰਨ ਵਾਲਿਆਂ ਦੀ ਤੁਲਨਾ ’ਚ ਆਪਣੀ ਨੀਂਦ ਪੂਰੀ ਨਹੀਂ ਪਾਉਂਦੇ। ਇਕ ਅਧਿਐਨ ’ਚ ਵੇਖਿਆ ਗਿਆ ਕਿ ਜਿਹੜੇ ਲੋਕ ਜ਼ਿਆਦਾ ਮੋਬਾਇਲ ਚਲਾਉਂਦੇ ਹਨ ਉਨ੍ਹਾਂ ਦੇ ਮੁਕਾਬਲੇ ਕਿਤਾਬਾਂ ਪੜ੍ਹਨ ਵਾਲੇ ਵਿਅਕਤੀ ਆਪਣੀ ਨੀਂਦ ਪੂਰੀ ਕਰ ਲੈਂਦੇ ਹਨ।

ਇਹ ਵੀ ਪੜ੍ਹੋ– WhatsApp ਨੂੰ ਮਿਲਣਗੇ ਇਹ 5 ਕਮਾਲ ਦੇ ਫੀਚਰਜ਼, ਪੂਰੀ ਤਰ੍ਹਾਂ ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਅੱਖਾਂ ਦੀ ਰੌਸ਼ਨੀ ’ਤੇ ਪੈਂਦਾ ਹੈ ਪ੍ਰਭਾਵ 
ਮੋਬਾਇਲ ਤੋਂ ਨਿਕਲਣ ਵਾਲੀਆਂ ਨੀਲੀਆਂ ਕਿਰਨਾਂ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਖ਼ਾਸ ਕਰਕੇ ਰਾਤ ਸਮੇਂ ਹਨੇਰੇ ਕਮਰੇ ’ਚ ਮੋਬਾਇਲ ਵਰਤਣ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਨਾਲ ਸਾਡੀਆਂ ਅੱਖਾਂ ਦੇ ਰੇਟਿਨਾ ਨੂੰ ਵੀ ਬਹੁਤ ਨੁਕਸਾਨ ਪਹੁੰਚਦਾ ਹੈ।

ਇਹ ਵੀ ਪੜ੍ਹੋ– ਦੁਨੀਆ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਪ੍ਰਭਾਵਿਤ 
ਨੀਂਦ ਦੀ ਕਮੀ ਇਨਸਾਨ ਦੇ ਦਿਮਾਗ ਨੂੰ ਆਰਾਮ ਨਹੀਂ ਕਰਨ ਦਿੰਦੀ, ਜਿਸ ਨਾਲ ਉਸ ਦੀ ਇਕਾਗਰਤਾ ਘੱਟ ਹੋ ਜਾਂਦੀ ਹੈ ਅਤੇ ਇਸ ਨਾਲ ਉਸ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।


author

Rakesh

Content Editor

Related News