ਹੁਣ ਯੂਜ਼ਰਸ ਨੂੰ ਮਿਲਣਗੇ ਮੰਦਰ ਅਤੇ ਦੀਪਕ ਵਾਲੇ ਨਵੇਂ Emoji
Saturday, Jun 02, 2018 - 05:20 PM (IST)

ਜਲੰਧਰ-ਅੱਜ ਦੇ ਸਮੇਂ 'ਚ ਸਮਾਰਟਫੋਨ ਯੂਜ਼ਰਸ ਗੱਲਬਾਤ ਲਈ ਇਮੋਜੀ ਬਹੁਤ ਜਿਆਦਾ ਵਰਤੋਂ ਕਰਦੇ ਹਨ। ਇਸ ਸੰਬੰਧੀ ਲੋਕਾਂ ਦਾ ਵਿਚਾਰ ਹੈ ਕਿ ਸ਼ਬਦ ਟਾਇਪ ਕਰਨ ਨਾਲੋਂ ਇਮੋਜੀ ਦੀ ਵਰਤੋਂ ਕਰਨੀ ਬਹੁਤ ਆਸਾਨ ਹੈ। ਇਮੋਜੀ ਦੀ ਪ੍ਰਸਿੱਧੀ ਨੂੰ ਦੇਖ ਦੇ ਹੋਏ ਸੋਸ਼ਲ ਮੀਡੀਆ ਨੈੱਟਵਰਕ ਅਤੇ ਵੱਟਸਐਪ ਲਈ ਹਰ ਸਾਲ ਨਵੇਂ ਤੋਂ ਨਵੇਂ ਇਮੋਜੀ ਪੇਸ਼ ਹੁੰਦੇ ਹਨ। ਜੋ ਲੋਕ ਜ਼ਿਆਦਾ ਇਮੋਜੀ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਵਧੀਆ ਖਬਰ ਹੈ। ਰਿਪੋਰਟ ਮੁਤਾਬਕ ਜਲਦ ਹੀ ਹਿੰਦੂ ਮੰਦਰ ਲਈ ਇਕ ਨਵੀਂ ਇਮੋਜੀ ਆਉਣ ਵਾਲੀ ਹੈ। ਇਮੋਜੀਪੀਡੀਆ ਦੀ ਇਕ ਬਲਾਗ ਪੋਸਟ ਮੁਤਾਬਕ ਅਗਲੇ ਯੂਨੀਕੋਡ ਰਿਲੀਜ਼ ਲਈ ਹਿੰਦੂ ਮੰਦਰ ਦੇ ਇਮੋਜੀ ਨੂੰ 'ਡਰਾਫਟ ਕੈਂਡੀਡੇਟ ' ਦੇ ਤੌਰ 'ਤੇ ਸ਼ਾਮਿਲ ਕੀਤੀ ਗਈ ਹੈ।
ਹਿੰਦੂ ਮੰਦਰ ਵਾਲੀ ਨਵੀਂ ਇਮੋਜੀ 'ਚ ਦੀਪਕ ਜਾਂ ਲੈਂਪ ਪੇਸ਼ ਕੀਤੀ ਜਾ ਸਕਦੀ ਹੈ। ਯੂਨੀਕੋਡ ਦਾ ਅਗਲਾ ਵਰਜ਼ਨ 12.0 ਮਾਰਚ 2019 'ਚ ਰਿਲੀਜ਼ ਹੋਵੇਗਾ, ਜਿਸ ਤੋਂ ਬਾਅਦ ਇਸ ਨਵੀਂ ਇਮੋਜੀ ਨੂੰ ਹੌਲੀ-ਹੌਲੀ ਵੱਟਸਐਪ, ਟਵਿੱਟਰ , ਆਈ. ਓ. ਐੱਸ. ਅਤੇ ਐਂਡਰਾਇਡ ਲਈ ਰਿਲੀਜ ਕਰ ਦਿੱਤੀ ਜਾਵੇਗੀ ਪਰ ਇਸ ਦੇ ਬਾਰੇ 'ਚ ਹੁਣ ਤੱਕ ਕੋਈ ਆਧਿਕਾਰਤ ਤੌਰ 'ਚ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਸਾਲ ਕੁੱਲ 62 ਨਵੇਂ ਇਮੋਜੀ ਰਿਲੀਜ ਕੀਤੇ ਜਾਣੇ ਹਨ, ਜਿਸ 'ਚ 3 ਹਾਰਟ ਦੇ ਨਾਲ ਸਮਾਈਲਿੰਗ ਫੇਸ, ਕੰਗਨ, ਲਾਮਾ , ਕੰਗਾਰੂ, ਝੀਂਗਾ, ਕਪਕੇਕ ਵਰਗੇ ਇਮੋਜੀ ਸ਼ਾਮਿਲ ਹਨ। ਹਿੰਦੂ ਮੰਦਿਰ ਅਤੇ ਦੀਪਕ ਵਾਲੇ ਨਵੇਂ ਇਮੋਜੀ ਨੂੰ ਭਾਰਤੀ ਯੂਜ਼ਰਸ ਦਾ ਬਹੁਤ ਵਧੀਆ ਰਿਸਪਾਂਸ ਮਿਲੇਗਾ।