ਹੁਣ ਡੈਸਕਟਾਪ ਤੋਂ ਵੀ ਕਰ ਸਕਦੇ ਹਨ ਫੇਸਬੁੱਕ ਯੂਜ਼ਰਸ Live Video
Friday, Mar 24, 2017 - 01:58 PM (IST)

ਜਲੰਧਰ- ਮੋਬਾਇਲ ਲਈ ਲਾਈਵ ਸਟ੍ਰੀਮਿੰਗ ਲਿਆਉਣ ਤੋਂ ਬਾਅਦ, ਹੁਣ ਡੈਸਕਟਾਪ ਅਤੇ ਲੈਪਟਾਪ ਲਈ ਵੀ ਫੇਸਬੁਕ ਨੇ ਇਸ ਫੀਚਰ ਨੂੰ ਉਪਲੱਬਧ ਕਰਵਾਇਆ ਹੈ। ਹੁਣ ਤੋਂ, ਦੁਨੀਆ ਭਰ ਦੇ ਯੂਜ਼ਰਸ ਆਪਣੇ ਡੈਸਕਟਾਪ ਜਾਂ ਲੈਪਟਾਪ ਤੋਂ ਲਾਈਵ ਵੀਡੀਓ ਨੂੰ ਫੇਸਬੁੱਕ ''ਤੇ ਸ਼ੇਅਰ ਕਰ ਸਕਦੇ ਹਨ। ਉਥੇ ਹੀ, ਇਸ ਤੋਂ ਪਹਿਲਾਂ ਮੋਬਾਇਲ ਤੋਂ ਹੀ ਫੇਸਬੁੱਕ ''ਤੇ ਲਾਈਵ ਹੋਣਾ ਸੰਭਵ ਸੀ।
ਗੇਮਰਜ਼ ਦੇ ਲਈ, ਫੇਸਬੁੱਕ ਐਕਸਟਰਨਲ ਹਾਰਡਵੇਅਰ ਅਤੇ ਸਟਰੀਮਿੰਗ ਸਾਫਟਵੇਅਰ ਜਿਹੇ OBS, Wirecast, ਅਤੇ XSplit ਲਈ ਵੀ ਸਪੋਰਟ ਵੀ ਵਧਾ ਰਿਹਾ ਹੈ। ਇਸ ਤੋਂ ਪਹਿਲਾਂ ਤੁਸੀਂ ਕੇਵਲ ਇਕ ਪੇਜ਼ ਤੋਂ ਲਾਈਵ ਹੋਣ ''ਤੇ ਇਸ ਸਮਗਰੀਆਂ ਦਾ ਮੁਨਾਫ਼ਾ ਲੈ ਸਕਦੇ ਸਨ ਪਰ ਹੁਣ ਇਹ ਸਮਰੱਥਾ ਪ੍ਰੋਫਾਇਲ ਲਈ ਵੀ ਉਪਲੱਬਧ ਹੈ। ਸਟਰੀਮਿੰਗ ਸਾਫਟਵੇਅਰ ਦੇ ਸਪੋਰਟ ਤੋਂ ਬਾਅਦ, ਫੇਸਬੁੱਕ ਬਹੁਤ ਦਿਲਚਸਪ ਫੀਚਰਸ ਜਿਵੇਂ ਸ਼ੇਅਰਿੰਗ, ਗਰਾਫਿਕਸ ਅਤੇ ਮਲਟੀ ਕੈਮਰਾ ਸਪੋਰਟ ਦਾ ਇਸਤੇਮਾਲ ਕਰਨਾ ਆਦਿ ਫੀਚਰਸ ਨੂੰ ਵੀ ਸ਼ਾਮਿਲ ਕਰਦਾ ਹੈ।
ਆਪਣੇ ਕੰਪਿਊਟਰ ਤੋਂ ਲਾਈਵ ਸਟਰੀਮਿੰਗ ਸ਼ੁਰੂ ਕਰਨ ਲਈ ਤੁਸੀਂ ਆਪਣੇ ਨਿਊਜ਼ ਫੀਡ ''ਤੇ ਜਾਵੇ ਉਸ ਤੋਂ ਬਾਅਦ ਤੁਸੀਂ ਆਪਣੇ ਵੀਡੀਓ ਦੇ ਬਾਰੇ ''ਚ ਕੁੱਝ ਜਾਣਕਾਰੀ ਲਿਖੋ ਅਤੇ ਫਿਰ ਆਪਣੇ ਆਡਿਅੰਸ ਨੂੰ ਸਲੈਕਟ ਕਰੋ। ਕਾਨਾਲੀ ਅਤੇ ਹੈਂਡੀ ਨੇ ਲਿੱਖਿਆ, ''ਅਸੀਂ ਫੇਸਬੁੱਕ ਲਾਈਵ ਨੂੰ ਇੰਟ੍ਰੈਕਟਿਵ ਬਣਾਉਣਾ ਚਾਹੁੰਦੇ ਹਾਂ ਅਤੇ ਨਾਲ ਹੀ ਅਸੀ ਆਸ ਕਰਦੇ ਹੋ ਕਿ ਇਹ ਅਪਡੇਟ ਯੂਜ਼ਰਸ ਲਈ ਆਸਾਨ ਹੋਵੇਗਾ।