ਐਂਡ੍ਰਾਇਡ 8.0 ਅਪਡੇਟ ਤੋਂ ਬਾਅਦ ਆਪਣੇ ਆਪ ਰਿਬੂਟ ਹੋ ਰਹੇ ਹਨ ਯੂਜ਼ਰਸ ਦੇ ਫੋਨ
Wednesday, Sep 20, 2017 - 02:13 PM (IST)
ਜਲੰਧਰ- ਆਮਤੌਰ 'ਤੇ ਗੂਗਲ ਦੁਆਰਾ ਹਰ ਸਾਲ ਦਿੱਤੇ ਜਾਣ ਵਾਲਾ ਐਂਡ੍ਰਾਇਡ ਅਪਡੇਟ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ ਹੈ। ਕੁਝ ਸਮਾਂ ਪਹਿਲਾਂ ਗੂਗਲ ਨੇ ਐਂਡ੍ਰਾਇਡ ਦੇ ਅਗਲੇ ਵਰਜ਼ਨ Oreo ਨੂੰ ਲਾਂਚ ਕੀਤਾ ਸੀ। ਇਸ 'ਚ ਕਈ ਨਵੇਂ ਫੀਚਰਸ ਨੂੰ ਪੇਸ਼ ਕੀਤਾ ਗਿਆ ਹੈ। ਉਥੇ ਹੀ ਕੁਝ ਯੂਜ਼ਰਸ ਨੂੰ ਐਂਡ੍ਰਾਇਡ 8.0 Oreo 'ਚ ਆ ਰਹੀ ਪਰੇਸ਼ਾਨੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ 'ਚ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਲਗਾਤਾਰ ਆਪਣੇ ਆਪ ਡਿਵਾਇਸ ਦੇ ਰਿਬੂਟ ਹੋਣ ਦੀ ਸੂਚਨਾ ਦਿੱਤੀ ਹੈ।
Android Police's Artem Russakovskii ਦੇ ਮੁਤਾਬਕ ਉਨ੍ਹਾਂ ਨੇ ਜਦੋਂ ਆਪਣੇ Pixel XL ਸਮਾਰਟਫੋਨ 'ਤੇ ਐਂਡਰਾਇਡ 8.0 Oreo ਅਪਡੇਟ ਕੀਤਾ ਤਾਂ ਰੇਂਡਮਲੀ ਰਿਬੂਟ ਹੋਣ ਦੀ ਸਮੱਸਿਆ ਨਾਲ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਗੂਗਲ ਇਸ਼ਿਊ ਟਰੈਕਰ ਨੂੰ ਸੂਚਤ ਕੀਤਾ ਗਿਆ ਸੀ, ਪਰ ਕਿਸੇ ਕਾਰਨ ਤੋਂ ਗੂਗਲ ਨੇ ਇਸ ਨੂੰ“ਫਿਕਸ ਨਹੀਂ (ਰਿਪ੍ਰੋਡਿਬਿਲ ਨਹੀਂ) ਦੇ ਰੂਪ 'ਚ ਮਾਰਕ ਕੀਤਾ ਹੈ।
ਇਹ ਸਮੱਸਿਆ ਕੀ ਹੋ ਸਕਦੀ ਹੈ, ਇਸ ਬਾਰੇ 'ਚ ਇਹ ਸਪੱਸ਼ਟ ਨਹੀਂ ਹੈ, ਪਰ ਕੁਝ ਯੂਜ਼ਰ ਨੇ ਆਪਣੇ ਫੋਨ ਨੂੰ ਨੂਗਟ 'ਤੇ ਵਾਪਸ ਰੋਲ ਆਊਟ ਕਰਨ 'ਚ ਸਫਲਤਾ ਪਾਈ, ਜਿਸ ਦੇ ਨਾਲ ਇਹ ਸਪੱਸ਼ਟ ਹੋ ਗਿਆ ਕਿ ਸਮੱਸਿਆ ਉਨ੍ਹਾਂ ਦੇ ਫੋਨ 'ਚ ਨਹੀਂ ਸਗੋਂ Oreo 'ਚ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਪ੍ਰੋਡਕਟ ਵਿਸ਼ੇਸ਼ ਹੋ ਸਕਦਾ ਹੈ ਜਾਂ ਨਹੀਂ, ਕਿਉਂਕਿ ਸਰਵੇਖਣ 'ਚ ਪਾਇਆ ਗਿਆ ਕਿ ਜਿਨ੍ਹਾਂ ਯੂਜ਼ਰਸ ਨੂੰ ਜਿਸ ਫੋਨ 'ਚ ਸਮੱਸਿਆ ਆ ਰਹੀ ਹੈ ਉਹ Pixel XL ਹੈਂਡਸੈਟਸ ਹੈ, ਪਰ ਜਿਵੇਂ ਕਿ ਅਸੀਂ ਕਿਹਾ ਕਿ ਇਹ ਕੇਵਲ Oreo ਸਾਫਟਵੇਅਰ ਸਮੱਸਿਆ ਹੋ ਸਕਦੀ ਹੈ।
