USB ਡਰਾਈਵ ਨਾਲ ਤੁਸੀਂ ਵਿੰਡੋਜ਼ PC ਨੂੰ ਕਰੋ ਲਾਕ ਜਾਂ ਅਨਲਾਕ

Sunday, Oct 22, 2017 - 05:10 PM (IST)

USB ਡਰਾਈਵ ਨਾਲ ਤੁਸੀਂ ਵਿੰਡੋਜ਼ PC ਨੂੰ ਕਰੋ ਲਾਕ ਜਾਂ ਅਨਲਾਕ

ਜਲੰਧਰ-ਤੁਸੀਂ ਆਪਣੇ ਵਿੰਡੋਜ਼ ਪੀ. ਸੀ. ਨੂੰ ਜਿਆਦਾ ਸੁਰੱਖਿਅਤ ਰੱਖਣ ਲਈ Key ਦੀ ਮਦਦ ਨਾਲ ਉਸ ਨੂੰ ਲਾਕ ਜਾਂ ਅਨਲਾਕ ਕਰ ਸਕਦੇ ਹੈ। ਆਨਲਾਈਨ ਕਈ ਅਜਿਹੇ ਟੂਲਜ਼ ਉਪਲੱਬਧ ਹਨ, ਜੋ ਤੁਹਾਡੇ ਪੈਨ ਡਰਾਈਵ ਨੂੰ ਲਾਕਿੰਗ ਅਤੇ ਅਨਲਾਕਿੰਗ Key 'ਚ ਤੁਹਾਡੇ ਕੰਪਿਊਟਰ ਲਈ ਬਦਲ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਪੈਨ ਡਰਾਇਵ ਦੀ ਮਦਦ ਨਾਲ ਆਪਣੇ ਪੀ. ਸੀ. ਨੂੰ ਲਾਕ ਜਾਂ ਅਨਲਾਕ ਕਰ ਸਕਦੇ ਹੈ।

ਇਸ ਦੇ ਲਈ ਤੁਹਾਨੂੰ Predator ਐਪ ਦੀ ਮਦਦ ਲੈਣੀ ਹੋਵੇਗੀ। ਇਹ ਇਕ ਫਰੀ ਵਿੰਡੋਜ਼ ਪ੍ਰੋਗਰਾਮ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਪੈਨ ਡਰਾਇਵ ਨੂੰ ਇਕ Key 'ਚ ਬਦਲ ਸਕਦੇ ਹੈ। ਜਦੋਂ ਤੁਸੀਂ ਆਪਣੇ ਕੰਪਿਊਟਰ ਤੋਂ ਇਸ ਨੂੰ ਰੀਮੂਵ ਕਰਦੇ ਹੈ। ਤਾਂ ਇਹ ਤੁਹਾਡੇ ਪੀਸੀ ਨੂੰ ਲਾਕ ਕਰ ਦਿੰਦਾ ਹੈ।

ਇਹ ਹੈ ਪ੍ਰੋਸੈਸ-
1. ਸਭ ਤੋਂ ਪਹਿਲਾਂ ਆਪਣੇ ਪੀ. ਸੀ. 'ਚ Predator ਟੂਲ ਨੂੰ ਡਾਊਨਲੋਡ ਕਰੋ।
2. ਟੂਲ ਦੇ ਲਾਂਚ ਕਰਨ ਤੋਂ ਬਾਅਦ ਇਸ ਨੂੰ USB ਫਲੈਸ਼ ਡਰਾਇਵ 'ਚ ਪਲੱਗ ਕਰੋ।
3. ਡਰਾਇਵ ਨੂੰ ਪਲੱਗ ਇਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਡਾਇਲਾਗ ਬਾਕਸ ਓਪਨ ਹੋਵੇਗਾ, ਜਿਸ 'ਚ ਅਨਲਾਕ ਕਰਨ ਲਈ ਇਕ ਪਾਸਵਰਡ ਕ੍ਰੀਏਟ ਕਰਨ ਲਈ ਕਹਿੰਦਾ ਹੈ।
4. Preference ਆਪਸ਼ਨ 'ਚ ਜਾ ਕੇ ਇਸ ਲਈ ਤੁਸੀਂ ਨਵਾਂ ਪਾਸਵਰਡ ਬਣਾ ਸਕਦੇ ਹੈ।
5. ਇਸ ਤੋਂ ਇਲਾਵਾ ਤੁਸੀਂ ਚਾਹੁੰਦੇ ਹੋ ਤਾਂ 'Always Required' ਬਾਕਸ ਨੂੰ ਚੈੱਕ ਕਰ ਸਕਦੇ ਹੈ। ਇਸ ਦੇ ਨਾਲ ਹੀ ਆਪਣੇ ਪੀ. ਸੀ. ਨੂੰ ਅਨਲਾਕ ਕਰਨ ਲਈ ਤੁਸੀਂ ਜਦੋਂ ਵੀ ਪੈਨ ਡਰਾਇਵ ਦਾ ਇਸਤੇਮਾਲ ਕਰੋਗੇ ਤਾਂ ਤੁਹਾਡਾ ਪਾਸਵਰਡ ਦਰਜ ਕਰਨ ਲਈ ਕਿਹਾ ਜਾਵੇਗਾ।
6. ਇਹ ਧਿਆਨ ਰੱਖੋ ਕਿ ਫਲੈਸ਼ ਡਰਾਇਵ ਸੈਕਸ਼ਨ 'ਚ ਤੁਹਾਡੇ ਸਹੀਂ USB ਫਲੈਸ਼ ਡਰਾਇਵ ਨੂੰ ਚੁਣਿਆ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲੈਣ ਤੋਂ ਬਾਅਦ "Create key" 'ਤੇ ਕਲਿੱਕ ਕਰੋ ਅਤੇ OK ਕਰ ਦਿਉ।


Related News