ਕਿਸਾਨ ਦੀ ਮਦਦ ਕਰਨ ਲਈ ਅਮਰੀਕਾ ਨੇ ਵਿਕਸਿਤ ਕੀਤਾ ਸੁਪਰ ਡ੍ਰੋਨ

Monday, Nov 14, 2016 - 01:00 PM (IST)

ਕਿਸਾਨ ਦੀ ਮਦਦ ਕਰਨ ਲਈ ਅਮਰੀਕਾ ਨੇ ਵਿਕਸਿਤ ਕੀਤਾ ਸੁਪਰ ਡ੍ਰੋਨ

ਜਲੰਧਰ - ਅਮਰੀਕਾ ''ਚ ਜੰਗਲਾਂ ਜਿਹੀਆਂ ਜਗਾਵਾਂ ''ਤੇ ਜਾ ਕੇ ਬੀਜ ਬੀਜਣਾ ਇਕ ਥੱਕਾ ਦੇਣ ਵਾਲੀ ਪਰਿਕ੍ਰੀਆ ਹੋ ਸਕਦੀ ਹੈ। ਇਸ ਲਈ ਹੁਣ ਅਮਰੀਕਾ ਨੇ ਟੈਕਨਾਲੋਜੀ ਦੀ ਮਦਦ ਨਾਲ PartDrone ਬਣਾਇਆ ਹੈ ਜਿਸ ਨੂੰ ਮੌਜੂਦਾ Daevics SuperDrone ਦਾ ਮਾਡਿਫਾਇਡ ਵਰਜ਼ਨ ਕਿਹਾ ਜਾ ਰਿਹਾ ਹੈ। ਇਹ ਡਰੋਨ ਏਅਰ ਗਨ ਦੀ ਮਦਦ ਨਾਲ ਜੰਗਲਾਂ ''ਚ ਬੀਜ ਬੀਜਣੇ, ਪਹਿਲਕਾਰ ਪ੍ਰਜਾਤੀਆਂ ਲਈ ਸਪ੍ਰੇ, ਅਤੇ ਦਰਖਤ ਵਿਕਾਸ ਪ੍ਰਕਿਰੀਆ ਦੀ ਨਿਗਰਾਨੀ ਕਰਨ ''ਚ ਮਦਦ ਕਰੇਗਾ।

 

ਇਸ ਡਰੋਨ ''ਚ 6 ਆਰੰਡ ਮਲਟਿਰੋਟਰ ਲੱਗੇ ਹਨ ਜੋ ਇਸ ਨੂੰ ਉੱਡਣ ''ਚ ਮਦਦ ਕਰਦੇ ਹਨ, ਨਾਲ ਹੀ ਇਸ ''ਚ ਆਪਸ਼ਨਲ ਥਰਮਲ ਕੈਮਰਾ ਮੌਜੂਦ ਹੈ ਜੋ ਖੇਤਾਂ ''ਤੇ ਨਜ਼ਰ ਰੱਖਣ ''ਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਡਰੋਨ ''ਚ 35 mm ਡਬਲ ਬੈਰਲ pneumatic ਗਨ ਲਗਾਈ ਗਈ ਹੈ ਜੋ 98 ਫੀਟ  (ਲਗਭਗ 30 ਮੀਟਰ) ਦੀ ਦੂਰੀ ਨਾਲ ਹੀ ਬੀਜ ਨੂੰ ਬੀਜਣ ''ਚ ਮਦਦ ਕਰੇਗੀ। ਇਸ ''ਚ 16,000-mAh ਸਮਰੱਥਾ ਨਾਲ ਲੈਸ ਬੈਟਰੀ ਲੱਗੀ ਹੈ ਜਿਸ ਦੀ ਮਦਦ ਨਾਲ ਇਹ ਡ੍ਰੋਨ 10 ਕਿੱਲੋ ਭਾਰ ਨੂੰ ਇਕ ਵਾਰ ''ਚ ਕੈਰੀ ਕਰ ਕੇ 20 ਤੋਂ 30 ਮਿੰਟਾਂ ਤੱਕ ਉੱਡ ਸਕਦਾ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ 18 ਨਵੰਬਰ ਤੋਂ US $14,500 (ਕਰੀਬ 9,79,573 ਰੁਪਏ) ਕੀਮਤ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News