ਭਾਰਤ ’ਚ ਲਾਂਚ ਹੋਏ ਰੈਨੋ Kiger, Triber ਅਤੇ Kwid ਦੇ ਅਪਡੇਟਿਡ ਮਾਡਲ

Friday, Feb 03, 2023 - 05:42 PM (IST)

ਭਾਰਤ ’ਚ ਲਾਂਚ ਹੋਏ ਰੈਨੋ Kiger, Triber ਅਤੇ Kwid ਦੇ ਅਪਡੇਟਿਡ ਮਾਡਲ

ਆਟੋ ਡੈਸਕ– ਰੈਨੋ ਨੇ ਦੇਸ਼ ’ਚ Kiger, Triber ਅਤੇ Kwid ਦੇ ਅਪਡੇਟਿਡ ਮਾਡਲ ਪੇਸ਼ ਕੀਤੇ ਹਨ। ਕੰਪਨੀ ਨੇ ਇਨ੍ਹਾਂ ਮਾਡਲਾਂ ’ਚ ਨਵੇਂ ਸੇਫਟੀ ਫੀਚਰਜ਼ ਦਿੱਤੇ ਹਨ। ਕਾਰਾਂ ਹੁਣ ਅਸਲ ਡਰਾਈਵਿੰਗ ਨਿਕਾਸ (ਆਰ.ਡੀ.ਈ.) ਨਿਯਮਾਂ ਦੇ ਅਨੁਰੂਪ ਹਨ। ਕੰਪਨੀ ਨੇ ਇਸ ਅਪਡੇਟਿਡ ਰੇਂਜ ਲਈ ਬੁਕਿੰਗਸ ਸ਼ੁਰੂ ਕਰ ਦਿੱਤੀ ਹੈ। 

2023 Renault Kiger, 2023 Renault Triber ਅਤੇ 2023 Renault Kwid ਹੁਣ ESP, HSA, TCS ਅਤੇ TPMC ਵਰਗੇ ਸੇਫਟੀ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਸਟੈਂਡਰਡ ਸੇਫਟੀ ਫੀਚਰਜ਼ ਵੀ ਦਿੱਤੇ ਗਏ ਹਨ। ਦੱਸ ਦੇਈਏ ਕਿ ਕਵਿਡ ਲਾਈਨਅਪ ’ਚ ਇਕ ਨਵਾਂ RXE ਐਡੀਸ਼ਨ ਵੀ ਜੋੜਿਆ ਗਿਆ ਹੈ, ਜਿਸ ਵਿਚ 1.0 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜਿਸਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ ਅਤੇ ਇਸਨੂੰ 4.69 ਲੱਖ ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। 


author

Rakesh

Content Editor

Related News