ਹੈਕ ਹੋਇਆ Unacademy ਦਾ ਡਾਟਾਬੇਸ, ਡਾਰਕ ਵੈੱਬ ''ਤੇ 2.2 ਕਰੋੜ ਵਿਦਿਆਰਥੀਆਂ ਦੀ ਵਿਕ ਰਹੀ ਨਿੱਜੀ ਜਾਣਕਾਰੀ

05/07/2020 7:28:18 PM

ਗੈਜੇਟ ਡੈਸਕ—ਭਾਰਤ ਦੇ ਸਭ ਤੋਂ ਵੱਡੇ ਈ-ਲਰਨਿੰਗ ਪਲੇਟਫਾਰਮਸ ਅਨਏਕੈਡਮੀ (Unacademy) ਦੇ ਸਰਵਰ 'ਚ ਸੰਨ੍ਹ ਲਗਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਰਾਹੀਂ ਹਕਰਸ ਨੇ 22 ਮਿਲੀਅਨ ਭਾਵ ਕਰੀਬ 2.2 ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਜਾਣਕਾਰੀ ਚੋਰੀ ਕੀਤੀ ਹੈ। ਰਿਪੋਰਟ 'ਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀ ਜਾਣਕਾਰੀ ਡਾਰਕ ਵੈੱਬ 'ਤੇ ਆਨਲਾਈਨ ਵਿਕਰੀ ਲਈ ਉਪਲੱਬਧ ਹੈ।

ਇੰਨੇ ਯੂਜ਼ਰ ਅਕਾਊਂਟਸ ਦੀ ਲੀਕ ਹੋਈ ਡੀਟੇਲਸ
ਸਕਿਓਰਫੀ ਫਰਮ Cyble ਦੀ ਰਿਪੋਰਟ ਮੁਤਾਬਕ 21,909,707 Unacademy ਯੂਜ਼ਰ ਦੇ ਅਕਾਊਂਟਸ ਦੀ ਡੀਟੇਲਸ ਲੀਕ ਹੋਈ ਹੈ ਜਿਨ੍ਹਾਂ ਦੀ ਕੀਮਤ ਲਗਭਗ 2,000 ਅਮਰੀਕੀ ਡਾਲਰ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ Unacademy ਨੂੰ ਫੇਸਬੁੱਕ, ਜੇਨਰਲ ਅਟਲਾਂਟਿਕ ਅਤੇ Sequoia ਵੱਲੋਂ 110 ਅਮਰੀਕੀ ਡਾਲਰ ਦੀ ਫੰਡਿੰਗ ਮਿਲੀ ਹੈ। ਇਸ ਕੰਪਨੀ ਦੀ ਮਾਰਕੀਟ ਵੈਲਿਊ 500 ਮਿਲੀਅਨ ਅਮਰੀਕੀ ਡਾਲਰਸ ਦੀ ਹੈ।

ਇਸ ਤਰ੍ਹਾਂ ਦਾ ਡਾਟਾ ਹੋਇਆ ਲੀਕ
Unacademy ਦੀ ਸਾਈਟ ਨਾਲ ਵਿਦਿਆਰਥੀਆਂ ਦਾ ਜਿਹੜਾ ਡਾਟਾ ਲੀਕ ਹੋਇਆ ਹੈ ਉਨ੍ਹਾਂ 'ਚ ਯੂਜ਼ਰਨੇਮ, ਪਾਸਵਰਡ ਲਾਗਇਨ ਡੇਟ, ਈ-ਮੇਲ ਆਈ.ਡੀ., ਪੂਰਾ ਨਾਂ, ਅਕਾਊਂਟ ਸਟੇਟਸ ਅਤੇ ਅਕਾਊਂਟ ਪ੍ਰੋਫਾਈਲ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ।

ਕੰਪਨੀ ਦਾ ਬਿਆਨ
ਅਨਏਕੈਡਮੀ ਦੇ ਸਹਿ-ਸੰਸਥਾਪਕ ਅਤੇ ਸੀ.ਟੀ.ਓ. ਹੇਮੇਸ਼ ਸਿੰਘ ਨੇ ਡਾਟਾ ਲੀਕ ਦੀ ਪੁਸ਼ਟੀ ਵੀ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਵਿਦਿਆਰਥੀਆਂ ਦੀ ਜਾਣਕਾਰੀ ਸੁਰੱਖਿਅਤ ਨਹੀਂ ਹੈ। ਇਸ ਸਥਿਤੀ 'ਤੇ ਅਸੀਂ ਕਰੀਬ ਨਾਲ ਨਜ਼ਰ ਰੱਖੇ ਹੋਈ ਹੈ। ਅਸੀਂ ਜਾਣਦੇ ਹਾਂ ਕਿ 11 ਮਿਲੀਅਨ ਵਿਦਿਆਰਥੀਆਂ ਦੀ ਕੁਝ ਜਾਣਕਾਰੀ ਲੀਕ ਹੋਈ ਹੈ।


Karan Kumar

Content Editor

Related News