ਅਮਰੀਕੀ ਕੰਪਨੀ ਭਾਰਤ ’ਚ ਲਾਂਚ ਕਰੇਗੀ Chill 150 ਸਕੂਟਰ

Thursday, Jan 03, 2019 - 05:36 PM (IST)

ਅਮਰੀਕੀ ਕੰਪਨੀ ਭਾਰਤ ’ਚ ਲਾਂਚ ਕਰੇਗੀ Chill 150 ਸਕੂਟਰ

ਆਟੋ ਡੈਸਕ– ਅਮਰੀਕੀ ਵਾਹਨ ਨਿਰਮਾਤਾ ਕੰਪਨੀ ਯੂ.ਐੱਮ. ਮੋਟਰਸਾਈਕਲ ਭਾਰਤ ’ਚ 150 ਸੀਸੀ ਸਕੂਟਰ ਚਿੱਲ 150 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਉਥੇ ਹੀ ਇੰਟਰਨੈੱਟ ’ਤੇ ਇਸ ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ, ਜਿਸ ਰਾਹੀਂ ਇਸ ਸਕੂਟਰ ਦੇ ਫੀਚਰਜ਼ ਦਾ ਖੁਲਾਸਾ ਹੋ ਗਿਆ ਹੈ। ਯੂ.ਐੱਮ. ਚਿੱਲ 150 ਇਕ ਰੈਟਰੋ-ਕਲਾਸਿਕ ਲੁੱਕ ਵਾਲਾ ਸਕੂਟਰ ਹੈ ਜੋ ਕਾਫੀ ਸਮੂਥ ਫਲੋਵਿੰਗ ਪੈਨਸਲ ਦੇ ਨਾਲ ਆਉਂਦਾ ਹੈ। ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ’ਚ ਵੀ ਇਹ ਦੇਖਿਆ ਜਾ ਸਕਦਾ ਹੈ ਕਿ ਇਸ ਵਿਚ ਤੁਹਾਨੂੰ ਚੌੜੀ ਸੀਟ, ਸਰਕੂਲਰ ਹੈੱਡਲੈਂਪ, ਸਟਾਈਲਿਸ਼ ਵ੍ਹੀਲ ਅਤੇ ਬਾਈਕ ਦੇ ਕਈ ਪਾਰਟਸ ’ਚ ਕ੍ਰੋਮ ਗਾਰਨੀਸ਼ਿੰਗ ਦੇਖਣ ਨੂੰ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਸਕੂਟਰ ਨੂੰ ਭਾਰਤ ’ਚ ਅਗਸਤ 2019 ਤਕ ਲਾਂਚ ਕੀਤਾ ਜਾ ਸਕਦਾ ਹੈ। 

PunjabKesari

ਯੂ.ਐੱਮ. ਚਿੱਲ ’ਚ 150 ਸੀਸੀ ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਦਿੱਤਾ ਜਾਵੇਗਾ ਪਰ ਭਾਰਤ ’ਚ ਇਸ ਦਾ ਪਾਵਰ ਆਊਟਪੁਟ ਕੀ ਹੋਵੇਗਾ ਇਹ ਅਜੇ ਕਨਫਰਮ ਨਹੀਂ ਹੈ। ਹਾਲਾਂਕਿ ਇਸ ਵਿਚ ਸੀ.ਵੀ.ਟੀ. ਗਿਅਰਬਾਕਸ ਜ਼ਰੂਰ ਦਿੱਤਾ ਜਾਵੇਗਾ। ਸਕੂਟਰ ਤੋਂ ਇਲਾਵਾ ਅਮਰੀਕਨ ਬ੍ਰਾਂਡ ਯੂ.ਐੱਮ. ਭਾਰਤ ’ਚ ਇਕ 200 ਸੀਸੀ ਦਾ ਐਡਵੈਂਚਰ-ਟੁਅਰਰ ਮੋਟਰਸਾਈਕਲ ਅਤੇ ਇਕ ਫਲੈਗਸ਼ਿਪ ਟਵਿਨ-ਸਿਲੰਡਰ ਬਾਈਕ ਨੂੰ ਉਤਾਰਨ ਦੀ ਯੋਜਨਾ ’ਚ ਹੈ। 

PunjabKesari

ਦੱਸ ਦੇਈਏ ਕਿ ਯੂ.ਐੱਮ. ਨੇ ਆਟੋ ਐਕਸਪੋ 2018 ਦੌਰਾਨ ਆਪਣੇ ਕਈ ਪ੍ਰੋਡਕਟ ਸ਼ੋਅਕੇਸ ਵੀ ਕੀਤੇ ਸਨ। ਨਵੀਂ ਯੂ.ਐੱਮ. ਚਿੱਲ 150 ਢੇਰ ਸਾਰੇ ਫੀਚਰਜ਼ ਅਤੇ ਇਕਵਿਪਮੈਂਟ ਦੇ ਨਾਲ ਆਏਗੀ। ਦੱਸ ਦੇਈਏ ਕਿ ਇਸ ਸਕੂਟਰ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ। 


Related News