ਕਮਾਲ ਦੇ ਫੀਚਰਜ਼ ਨਾਲ ਲਾਂਚ ਹੋਇਆ UC ਬਰਾਊਜ਼ਰ ਦਾ ਮੇਡ ਇਨ ਇੰਡੀਆ ਬਦਲ iC Browser
Sunday, Sep 27, 2020 - 02:15 PM (IST)

ਗੈਜੇਟ ਡੈਸਕ : ਜੇਕਰ ਤੁਸੀਂ ਚੀਨੀ ਐਪ UC ਬਰਾਊਜ਼ਰ ਦੇ ਬੰਦ ਹੋਣ ਤੋਂ ਦੁਖੀ ਹੋ ਅਤੇ ਇਸ ਦੇ ਵਰਗੀ ਕਿਸੇ ਐਪ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੀ ਭਾਲ ਹੁਣ ਖ਼ਤਮ ਹੋ ਗਈ ਹੈ। UC ਬਰਾਊਜ਼ਰ ਦੇ ਬਦਲ ਦੇ ਤੌਰ 'ਤੇ ਹੁਣ ਮੇਡ ਇਨ ਇੰਡੀਆ UC ਬਰਾਊਜ਼ਰ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ ਇੰਡੀਅਨ ਬਰਾਊਜ਼ਰ ਐਪ ਵੀ ਕਿਹਾ ਜਾ ਰਿਹਾ ਹੈ। iC Browser ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਤੁਹਾਨੂੰ ਟਰਬੋ ਮੋਡ ਦੇ ਨਾਲ ਹਾਈ ਇੰਟਰਨੈਟ ਸਪੀਡ ਮਿਲੇਗੀ। ਇਸ ਦੇ ਇਲਾਵਾ ਤੁਸੀਂ ਸਕਿਓਰ ਇੰਟਰਨੈਟ ਬਰਾਊਜਿੰਗ ਵੀ ਕਰ ਪਾਓਗੇ।
ਇਸ ਐਪ ਨੂੰ ਉੱਤਰ ਪ੍ਰਦੇਸ਼ ਦੇ ਕਾਸ਼ੀ ਦੇ ਸਾਫਟਵੇਅਰ ਇੰਜੀਨੀਅਰ ਅਰਪਿਤ ਸੇਠ ਨੇ ਤਿਆਰ ਕੀਤਾ ਹੈ। ਅਰਪਿਤ ਨੇ ਦਾਅਵਾ ਕੀਤਾ ਹੈ ਕਿ ਇਸ ਐਪ ਨੂੰ 4 ਦਿਨਾਂ ਵਿਚ 4 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਰਪਿਤ ਟਾਟਾ ਕੰਸਲਟੈਂਸੀ ਵਿਚ ਸਾਫਟਵੇਅਰ ਇੰਜੀਨੀਅਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ।
iC 2rowser ਦੇ ਫੀਚਰਜ਼
- ਇਸ ਐਪ ਜ਼ਰੀਏ ਤੁਹਾਨੂੰ ਮਿਨੀ ਨਿਊਜ਼, ਵੀਡੀਓ ਅਪਡੇਟ, ਸਟੇਟਸ ਸ਼ੇਅਰ ਅਤੇ ਬਰੇਕਿੰਗ ਸਟੋਰੀਜ਼ ਪੜ੍ਹਣ ਨੂੰ ਮਿਲਣਗੀਆਂ । ਮਲਟੀ ਟੈਬ ਦਾ ਆਪਸ਼ਨ ਇਸ ਵਿਚ ਮਿਲੇਗਾ ਅਤੇ ਤੁਸੀਂ ਇਸ ਜ਼ਰੀਏ ਫਾਸਟ ਬਰਾਊਜਿੰਗ ਕਰ ਸਕੋਗੇ।
- ਇਸ ਵਿਚ ਐਡ ਬਲਾਕਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ, ਜੋ ਤੁਹਾਨੂੰ ਐਡ ਫਰੀ ਬਰਾਊਜਿੰਗ ਐਕਸਰੀਰਿਐਂਸ ਕਰਵਾਏਗਾ ।
- ਪ੍ਰਾਈਵੇਟ ਮੋਡ ਨਾਲ ਆਉਣ ਵਾਲੀ ਇਸ ਐਪ ਵਿਚ ਤੁਹਾਡੀ ਹਿਸਟਰੀ ਨੂੰ ਸੇਵ ਨਹੀਂ ਰੱਖਿਆ ਜਾਵੇਗਾ।
- ਨਾਈਟ ਮੋਡ ਦੀ ਸਹੂਲਤ ਵੀ ਇਸ ਵਿਚ ਦਿੱਤੀ ਗਈ ਹੈ। ਇਸ ਦੇ ਇਲਾਵਾ ਇਸ ਵਿਚ ਕੀਵਰਡ ਫਾਇੰਡਰ ਅਤੇ ਡੈਸਕਟਾਪ ਮੋਡ ਵਰਗੇ ਫੀਚਰਜ਼ ਵੀ ਮਿਲਣਗੇ।