ਬਿਨਾਂ ਆਨਲਾਇਨ ਹੋਏ ਹੁਣ ਕਰ ਸਕਦੇ ਹੋ ਟਵੀਟ, ਇਹ ਹੈ ਤਰੀਕਾ

Friday, Jul 29, 2016 - 03:53 PM (IST)

ਬਿਨਾਂ ਆਨਲਾਇਨ ਹੋਏ ਹੁਣ ਕਰ ਸਕਦੇ ਹੋ ਟਵੀਟ, ਇਹ ਹੈ ਤਰੀਕਾ

ਜਲੰਧਰ:  ਦੁਨੀਆ ਭਰ ''ਚ ਜ਼ਿਆਦਾਤਰ ਲੋਕ ਆਪਣੇ ਦੋਸਤਾਂ ਅਤੇ ਸਲੈਬਰਿਟੀ ਨੂੰ ਜਵਾਬ ਦੇਣ ਲਈ Twitter ਤੇ ਟਵੀਟ ਕਰ ਆਪਣੀ ਫਿਲਿੰਗਸ ਨੂੰ ਸਾਂਝਾ ਕੀਤਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਕਿਸੇ ਦੋਸਤ ਅਤੇ ਖਾਸ ਅਸਤੀ ਦੇ ਸਾਰੇ ਟਵੀਟ ਨੂੰ ਆਨਲਾਇਨ ਹੋਏ ਬਿਨਾਂ ਵੀ ਰੀਟਵੀਟ ਕਰ ਪਾਵੋ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਜੀ ਹਾਂ ਤੁਸੀਂ ਰਾਊਂਡਟੀਮ ਟੂਲ ਦੇ ਜ਼ਰੀਏ ਬਿਨਾਂ ਆਨਲਾਇਨ ਹੋਏ ਵੀ ਕਿਸੇ ਵੀ ਅਕਾਊਟ ਦੇ ਸਾਰੇ ਟਵੀਟ ਨੂੰ ਆਟੋ ਰੀਟਵੀਟ ਕਰ ਸਕਦੇ ਹੈ।

ਰਾਊਂਡਟੀਮ ਤੋਂ ਐਕਟਿਵ ਕਰੀਏ ਟਵਿੱਟਰ ਪ੍ਰੋਫਾਇਲ

ਇਸ ਟੂਲ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੈ ਕਿ ਇੰਟਰਨੈੱਟ ਨਹੀਂ ਹੋਣ ''ਤੇ ਵੀ ਯੂਜ਼ਰ ਆਪਣੇ ਅਕਾਊਂਟ ਤੋਂ ਕਿਸੇ ਦੇ ਵੀ ਕੀਤੇ ਗਏ ਟਵੀਟ ''ਤੇ ਰੀਟਵੀਟ ਕਰ ਸਕਦੇ ਹੋ। ਰਾਊਂਡਟੀਮ ਇਕ ਅਜਿਹਾ ਟੂਟੂਲ ਹੈ ਜੋ ਯੂਜ਼ਰ ਦੇ ਆਨਲਾਇਨ ਨਹੀਂ ਆਉਣ ''ਤੇ ਵੀ ਉਨ੍ਹਾਂ ਦੇ ਅਕਾਊਂਟ ਤੋਂ ਰੀਟਵੀਟ ਅਤੇ ਟਵੀਟ ਕਰਦਾ ਰਹਿੰਦਾ ਹੈ। ਯੂਜ਼ਰ ਨੂੰ ਕਿਸ ਟਵੀਟ ਨੂੰ ਰੀਟਵੀਟ ਕਰਨਾ ਹੈ ਇਹ ਫੈਸਲਾ ਯੂਜ਼ਰ ''ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਬਿਨਾਂ ਆਨਲਾਇਨ ਆਏ ਹੀ ਕਿਸੇ ਵੱਡੀ ਹੱਸਤੀ ਦੇ ਅਕਾਊਂਟ ਤੋਂ ਹੋਣ ਵਾਲੇ ਟਵੀਟ ਨੂੰ ਰੀਟਵੀਟ ਕਰਨਾ ਚਾਹੁੰਦੇ ਹੋ ਤਾਂ ਇਹ ਰਾਊਡ ਟੀਮ ਟੂਲ ਇਸ ਨੂੰ ਸੰਭਵ ਬਣਾ ਦਿੰਦਾ ਹੈ।

ਇਸ ਟੂਲ ਨੂੰ ਇਸ ਤਰ੍ਹਾਂ ਕਰੋ ਯੂਜ਼

ਰਾਊਂਡਟੀਮ ਦਾ ਯੂਜ਼ ਕਰਨ ਲਈ ਰਾਊਂਡਟੀਮ ਡਾਟ ਸੀਓ ''ਤੇ ਜਾਓ। ਇਸ ਵੈੱਬਸਾਈਟ ''ਤੇ ਸੱਜੇ ਪਾਸੇ ਟਵਿੱਟਰ ਦੇ ਨਾਲ ਅਕਾਊਂਟ ਨੂੰ ਰਜਿਸਟਰ ਕਰਨ ਦੀ ਆਪਸ਼ਨ ਦਿੱਤਾ ਗਈ ਹੈ। ਇੱਥੇ ਕਲਿੱਕ ਕਰਨ  ਦੇ ਬਾਅਦ ਇਕ ਨਵਾਂ ਪੇਜ਼ ਓਪਨ ਹੋਵੇਗਾ ਜਿਥੇ ਯੂਜ਼ਰ ਨੂੰ ਆਪਣਾ ਟਵਿੱਟਰ ਅਕਾਊਂਟ ਲਾਗ-ਇਸ ਕਰਨਾ ਹੁੰਦਾ ਹੈ। ਅਕਾਊਂਟ ਲਾਗ-ਇਨ ਕਰਨ ਦੇ ਬਾਅਦ ਇੱਕ ਨਵਾਂ ਪੇਜ਼ ਓਪਨ ਹੋਵੇਗਾ ਜਿੱਥੇ ਫਾਲੋਵਰ ਅਤੇ ਲਿਸਟ ਸਮੇਤ 5 ਆਪਸ਼ਨ ਦਿੱਤੇ ਜਾਂਦੇ ਹਨ। ਜੇਕਰ ਤੁਸੀਂ ਕਿਸੇ ਵਿਅਕਤੀ ਦੇ ਟਵੀਟ ਰੀਟਵੀਟ ਕਰਨਾ ਚਾਹੁੰਦੇ ਹੋ ਤਾਂ ਫਾਲੋਡ ਦੇ ਆਪਸ਼ਨ ''ਤੇ ਪਲਸ ਦੇ ਨਿਸ਼ਾਨ ਦੇ ਅੱਗੇ ਕਲਿੱਕ ਕਰੋ। ਇੱਥੇ ਉਸ ਵਿਅਕਤੀ ਦਾ ਟਵਿੱਟਰ ਹੈਂਡਲ ਸਬਮਿਟ ਕਰੋ। ਜੇਕਰ ਤੁਸੀਂ ਕਿਸੇ ਹੈਸ਼ਟੈਗ ''ਚ ਆਉਣ ਵਾਲੇ ਟਵੀਟ ਨੂੰ ਰੀਟਵੀਟ ਕਰਨਾ ਚਾਹੁੰਦੇ ਹਨ ਤਾਂ ਇਸ ਆਪਸ਼ਨ ''ਚ ਹੈਸ਼ਟੈਗ ਵੀ ਸਬਮਿਟ ਕਰ ਸਕਦੇ ਹਨ। ਇਥੇ ਹਰ ਘੰਟੇ ਕਿਸੇ ਖਾਸ ਕੀ-ਵਰਡ ਜਾਂ ਟਵਿਟਰ ਅਕਾਊਟ ਦੇ ਕਿੰਨੇ ਟਵੀਟ ਰੀਟਵੀਟ ਕਰਨਾ ਚਾਹੁੰਦੇ ਹੋ, ਇਹ ਵੀ ਤੈਅ ਕੀਤਾ ਜਾ ਸਕਦਾ ਹੈ। ਇਸ ਦੇ ਲਈ ਉਥੇ ਕਲਿੱਕ ਕਰੀਏ ਇੱਥੇ ਰੀਟਵੀਟ ਕਰਨ ਲਈ ਕਿਸੇ ਯੂਜ਼ਰ ਦਾ ਹੈਂਡਲ ਜਾਂ ਹੈਸ਼ਟੈਗ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਕਲਿੱਕ ਕਰਦੇ ਹੀ ਇਕ ਨਵਾਂ ਬਾਕਸ ਓਪਨ ਹੋਵੇਗਾ। ਇਸ ਬਾਕਸ ''ਚ ਤੁਸੀਂ ਇਹ ਵੀ ਤੈਅ ਕਰ ਸਕਦੇ ਹੋ ਕਿ ਉਸ ਹੈਸ਼ਟੈਗ ਜਾਂ ਟਵਿੱਟਰ ਅਕਾਊਟ ਦੇ ਕਿੰਨੇ ਟਵੀਟ ਇਕ ਘੰਟੇ ''ਚ ਰੀਟਵੀਟ ਕਰਨੇ ਹਨ।


Related News