ਏਲਨ ਮਸਕ ਨੇ ਫਿਰ ਵਧਾਈ ਟਵਿਟਰ ਯੂਜ਼ਰਜ਼ ਦੀ ਪਰੇਸ਼ਾਨੀ, ਕੀਤਾ ਇਹ ਵੱਡਾ ਫੈਸਲਾ
Tuesday, May 09, 2023 - 05:56 PM (IST)
ਗੈਜੇਟ ਡੈਸਕ- ਦੁਨੀਆ ਭਰ 'ਚ ਮਸ਼ਹੂਰ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਪਿਛਲੇ ਕਾਫੀ ਮਹੀਨਿਆਂ ਤੋਂ ਸੁਰਖੀਆਂ 'ਚ ਹੈ। ਟਵਿਟਰ ਦੇ ਮਾਲਿਕ ਏਲਨ ਮਸਕ ਨੇ ਪਲੇਟਫਾਰਮ ਦੀ ਪੂਰੀ ਰੂਪ-ਰੇਖਾ ਨੂੰ ਬਦਲ ਕੇ ਰੱਖ ਦਿੱਤਾ ਹੈ। ਬਲੂ ਟਿਕ ਪੇਡ ਸਰਵਿਸ ਦੇ ਐਲਾਨ ਤੋਂ ਬਾਅਦ ਮਸਕ ਨੇ ਕਈ ਵੱਡੇ ਫੈਸਲੇ ਲਏ ਹਨ।
ਉੱਥੇ ਹੀ ਹੁਣ ਏਲਨ ਮਸਕ ਨੇ ਨਵੇਂ ਐਲਾਨ 'ਚ ਟਵਿਟਰ ਦੇ ਯੂਜ਼ਰਜ਼ ਨੂੰ ਟਵੀਟ ਰਾਹੀਂ ਕਿਹਾ ਹੈ ਕਿ ਲੋਕਾਂ ਦੇ ਫਾਲੋਅਰਜ਼ ਘੱਟ ਹੋ ਸਕਦੇ ਹਨ। ਨਾਲ ਹੀ ਇਸਦੇ ਪਿੱਛੇ ਦਾ ਕਾਰਨ ਵੀ ਦੱਸਿਆ ਹੈ। ਆਓ ਜਾਣਦੇ ਹਾਂ ਕਿ ਟਵਿਟਰ 'ਤੇ ਅਕਾਊਂਟਸ ਤੋਂ ਫਾਲੋਅਰਜ਼ ਕਿਵੇਂ ਘੱਟ ਹੋ ਸਕਦੇ ਹਨ।
ਇਹ ਵੀ ਪੜ੍ਹੋ– ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ, ਜਾਣੋ ਨਵਾਂ ਨਿਯਮ
ਫਾਲੋਅਰਜ਼ ਹਟਾਉਣ ਦੇ ਪਿੱਛੇ ਹੋਵੇਗਾ ਟਵਿਟਰ ਦਾ ਹੱਥ
ਦਰਅਸਲ, ਮਸਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਅਕਾਊਂਟ ਨੂੰ ਹੁਣ ਰੱਦ ਕੀਤਾ ਜਾਵੇਗਾ, ਜੋ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਕੀਤਾ ਜਾ ਰਹੇ ਜਾਂ ਫਿਰ ਐਕਟਿਵ ਨਹੀਂ ਰਹਿੰਦੇ। ਅਜਿਹੇ 'ਚ ਜੇਕਰ ਯੂਜ਼ਰਜ਼ ਦੇ ਅਕਾਊਂਟ ਤੋਂ ਫਾਲੋਅਰਜ਼ ਘਟਦੇ ਹਨ ਤਾਂ ਇਸਦੇ ਪਿੱਛੇ ਇਹ ਹੀ ਵਜ੍ਹਾ ਹੋ ਸਕਦੀ ਹੈ ਕਿ ਉਨ੍ਹਾਂ ਦਾ ਅਕਾਊਂਟ ਵੀ ਉਨ੍ਹਾਂ ਅਕਾਊਂਟਸ ਸੀ ਜੋ ਕਾਫੀ ਸਮੇਂ ਤੋਂ ਐਕਟਿਵ ਨਹੀਂ ਸੀ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ
ਮਸਕ ਨੇ ਕੀਤਾ ਟਵੀਟ
ਟਵਿਟਰ 'ਤੇ ਏਲਨ ਮਸਕ ਨੇ ਆਪਣੇ ਅਕਾਊਂਟ ਤੋਂ ਟਵੀਟ ਕਰੇਕ ਲਿਖਿਆ ਕਿ ਉਹ ਉਨ੍ਹਾਂ ਖਾਤਿਆਂ ਨੂੰ ਹਟਾਉਣ ਜਾ ਰਹੇ ਹਨ ਜੋ ਕਈ ਸਾਲਾਂ ਤੋਂ ਐਕਟਿਵ ਨਹੀਂ ਹਨ। ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਅਕਾਊਂਟਸ ਨੂੰ ਸਸਪੈਂਡ ਕਰਨ ਦੇ ਕਾਰਨ ਤੁਹਾਡੇ ਫਾਲੋਅਰਜ਼ ਦੀ ਗਿਣਤੀ 'ਚ ਗਿਰਾਵਟ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ– 'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ