Twitter ਨੇ ਐਂਡ੍ਰਾਇਡ ''ਤੇ ਸ਼ੁਰੂ ਕੀਤੀ ਪੈਰੀਸਕੋਪ ਦੀ ਟੈਸਟਿੰਗ

Tuesday, May 17, 2016 - 12:31 PM (IST)

Twitter ਨੇ ਐਂਡ੍ਰਾਇਡ ''ਤੇ ਸ਼ੁਰੂ ਕੀਤੀ ਪੈਰੀਸਕੋਪ ਦੀ ਟੈਸਟਿੰਗ

ਜਲੰਧਰ : ਐਂਡ੍ਰਾਇਡ ਯੂਜ਼ਰਾਂ ਨੇ ਟਵਿਟਰ ਐਪ ''ਚ ਕੁਝ ਬਦਲਾਵ ਨੋਟਿਸ ਕੀਤਾ ਹੋਵੇਗਾ। ਨਵੀਂ ਅਪਡੇਟ ਦੇ ਨਾਲ ਟਵਿਟਰ ''ਚ ਇਕ ਬਟਨ ਨੂੰ ਐਡ ਕੀਤਾ ਗਿਆ ਹੈ। ਜੀ ਹਾਂ ਨਵੀਂ ਟਵੀਟ ਕੰਪੋਜ਼ ਕਰਨ ਸਮੇਂ ਤੁਸੀਂ ''ਗੋ ਲਾਈਵ'' ਬਟਨ ਦੇਖ ਸਕਦੇ ਹੋ, ਜਦੋਂ ਤੁਸੀਂ ਉਸ ''ਤੇ ਟੈਪ ਕਰੋਗੇ ਤਾਂ ਪੈਰੀਸਕੋਪ ਆਈਕਨ ਤੁਹਾਨੂੰ ਦਿਖਾਈ ਦਵੇਗਾ ਜਿਸ ਨਾਲ ਤੁਸੀਂ ਐਪ ਦੇ ਵਿਚੋਂ ਹੀ ਬ੍ਰੋਡਕਾਸਟਿੰਗ ਸ਼ੁਰੂ ਕਰ ਸਕਦੇ ਹੋ। 

 

ਜੇ ਤੁਹਾਡੇ ਕੋਲ ਵੀਡੀਓ ਸਟ੍ਰੀਮਿੰਗ ਐਪ ਨਹੀਂ ਹੈ ਤਾਂ ਟੈਪ ਕਰਨ ''ਤੇ ਸਿੱਧਾ ਗੂਗਲ ਪਲੇਅ ਓਪਨ ਹੋਵੇਗਾ। 2015 ''ਚ ਟਵਿਟਰ ਨੇ ਪਾਰੀਸਕੋਪ ਨੂੰ ਆਪਣਾ ਹਿੱਸਾ ਬਣਾਇਆ ਸੀ। ਟਵਿਟਰ ਦਾ ਕਹਿਣਾ ਹੈ ਕਿ ਗੋ ਲਾਈਵ ਬਟਨ ਅਜੇ ਕੁਝ ਲੋਕਾਂ ਨੂੰ ਹੀ ਵਰਤੋਂ ਲਈ ਦਿੱਤਾ ਗਿਆ ਹੈ ਤੇ ਬਹੁਤ ਜਲਦੀ ਇਹ ਸਾਰੇ ਯੂਜ਼ਰਜ਼ ਲਈੰ ਮੌਜੂਦ ਹੋਵੇਗਾ। ਹਾਲਾਂਕਿ ਆਈ. ਓ. ਐੱਸ. ਲਈ ਇਹ ਫੀਚਰ ਕਦੋਂ ਤੱਕ ਆਵੇਗਾ, ਇਸ ਬਾਰੇ ਟਵਿਟਰ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।


Related News