ਟਵਿਟਰ ਦਾ ਵੱਡਾ ਐਲਾਨ, ਹੁਣ ਬਿਨਾਂ ਅਕਾਊਂਟ ਵਾਲੇ ਵੀ ਸੁਣ ਸਕਣਗੇ ਸਪੇਸ ਆਡੀਓ

Saturday, Nov 06, 2021 - 11:14 AM (IST)

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਉਨ੍ਹਾਂ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ ਜਿਨ੍ਹਾਂ ਕੋਲ ਟਵਿਟਰ ਅਕਾਊਂਟ ਨਹੀਂ ਹੈ ਪਰ ਉਹ ਟਵਿਟਰ ਸਪੇਸ ਦੇ ਆਡੀਓ ਸੁਣਨਾ ਚਾਹੁੰਦੇ ਹਨ ਟਵਿਟਰ ਦੀ ਇਸ ਨਵੀਂ ਅਪਡੇਟ ਤੋਂ ਬਾਅਦ ਕੋਈ ਵੀ ਡਾਇਰੈਕਟ ਲਿੰਕ ਰਾਹੀਂ ਪੇਸ ਆਡੀਓ ਨੂੰ ਸੁਣ ਸਕੇਗਾ, ਹਾਲਾਂਕਿ ਸਪੇਸ ਆਡੀਓ ਨੂੰ ਕੋਈ ਤਾਂ ਹੀ ਸੁਣ ਸਕੇਗਾ ਜਦੋਂ ਸਪੇਸ ਆਯੋਜਿਤ ਕਰਨ ਵਾਲਾ ਯੂਜ਼ਰ ਉਸ ਦਾ ਲਿੰਕ ਲੋਕਾਂ ਨਾਲ ਸ਼ੇਅਰ ਕਰੇਗਾ। 

ਨਵੀਂ ਅਪਡੇਟ ਦੇ ਨਾਲ ਬਿਨਾਂ ਅਕਾਊਂਟ ਟਵਿਟਰ ਸਪੇਸ ਆਡੀਓ ਸੁਣਨ ਦੀ ਸੁਵਿਧਾ ਤਾਂ ਮਿਲ ਗਈ ਹੈ ਪਰ ਤੁਸੀਂ ਸਪੇਸ ਆਡੀਓ ’ਚ ਹਿੱਸਾ ਨਹੀਂ ਲੈ ਸਕੋਗੇ। ਟਵਿਟਰ ਸਪੇਸ ’ਚ ਹਿੱਸਾ ਲੈਣ ਲਈ ਟਵਿਟਰ ਅਕਾਊਂਟ ਦਾ ਹੋਣਾ ਜ਼ਰੂਰੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਟਵਿਟਰ ਸਪੇਸ ਨੇ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਲਾਈਵ ਆਡੀਓ ਸੈਸ਼ਨ ਦਾ ਫੀਚਰ ਜਾਰੀ ਕੀਤਾ ਹੈ। ਟਵਿਟਰ ਦੀ ਸਪੇਸ ਟੀਮ ਨੇ ਨਵੀਂ ਅਪਡੇਟ ਨੂੰ ਲੈ ਕੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। 

 

ਟਵਿਟਰ ਸਪੇਸ ਦਾ ਸਿੱਧਾ ਮੁਕਾਬਲਾ ਫੇਸਬੁੱਕ ਲਾਈਵ ਆਡੀਓ ਰੂਮਸ ਅਤੇ ਕਲੱਬਹਾਊਸ ਦੇ ਨਾਲ ਹੈ। ਟਵਿਟਰ ਸਪੇਸ ਨੂੰ ਪਿਛਲੇ ਸਾਲ ਦੇ ਅਖੀਰ ’ਚ ਜਾਰੀ ਕੀਤਾ ਗਿਆ ਸੀ ਜੋ ਕਿ ਉਨ੍ਹਾਂ ਹੀ ਯੂਜ਼ਰਸ ਲਈ ਸੀ ਜਿਨ੍ਹਾਂ ਕੋਲ ਘੱਟੋ-ਘੱਟ 600 ਫਾਲੋਅਰਜ਼ ਸਨ। ਹੁਣ ਹਰ ਤਰ੍ਹਾਂ ਦੇ ਯੂਜ਼ਰ ਟਵਿਟਰ ਸਪੇਸ ਦਾ ਇਸਤੇਮਾਲ ਕਰ ਸਕਦੇ ਹਨ। ਟਵਿਟਰ ਸਪੇਸ ’ਚ ਪ੍ਰਾਈਵੇਟ ਅਤੇ ਪਬਲਿਕ ਦੋਵਾਂ ਤਰ੍ਹਾਂ ਦੇ ਚੈਟ ਰੂਮ ਦਾ ਆਪਸ਼ਨ ਮਿਲਦਾ ਹੈ। ਸਪੇਸ ’ਚ ਇਕੱਠੇ 11 ਸਪੀਕਰ ਆਪਣੀ ਗੱਲ ਰੱਖ ਸਕਦੇ ਹਨ। 

ਇਸੇ ਸਾਲ ਸਤੰਬਰ ’ਚ ਟਵਿਟਰ ਨੇ ਸਪੇਸ ਲਈ ਰਿਕਾਰਡਿੰਗ ਅਤੇ ਰਿਪਲੇਅ ਫੀਚਰ ਨੂੰ ਜਾਰੀ ਕੀਤਾ ਸੀ ਯਾਨੀ ਯੂਜ਼ਰਸ ਸਪੇਸ ਦੇ ਖਤਮ ਹੋਣ ਤੋਂ ਬਾਅਦ ਵੀ ਉਸ ਨੂੰ ਸੁਣ ਸਕਦੇ ਹਨ, ਹਾਲਾਂਕਿ, ਟਵਿਟਰ ਸਪੇਸ ਦੇ ਕੁਝ ਫੀਚਰਜ਼ ਅਜੇ ਵੀ ਮੋਬਾਇਲ ਐਪਸ ਲਈ ਹੀ ਹਨ ਯਾਨੀ ਇਹ ਤੁਹਾਨੂੰ ਵੈੱਬ ਵਰਜ਼ਨ ’ਤੇ ਨਹੀਂ ਮਿਲਣਗੇ। 


Rakesh

Content Editor

Related News