ਟਵਿਟਰ ਨੇ ਪੇਸ਼ ਕੀਤੀ ਪਹਿਲੀ ਅਨੁਪਾਲਨ ਰਿਪੋਰਟ, 94 ਸ਼ਿਕਾਇਤਾਂ ਮਿਲੀਆਂ ਤੇ 133 URL ’ਤੇ ਕੀਤੀ ਕਾਰਵਾਈ

Monday, Jul 12, 2021 - 12:04 PM (IST)

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ਵਲੋਂ ਭਾਰਤ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਨੂੰ ਮੰਨਣ ਤੋਂ ਨਾ-ਨੁਕਰ ਤੋਂ ਬਾਅਦ ਆਖਿਰਕਾਰ ਉਸ ਨੇ ਨਵੇਂ ਨਿਯਮਾਂ ਮੁਤਾਬਕ, ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਟਵਿਟਰ ਨੇ ਆਪਣੀ ਪਹਿਲੀ ਅਨੁਪਾਲਨ ਰਿਪੋਰ ਪੇਸ਼ ਕਰ ਦਿੱਤੀ ਹੈ। ਟਵਿਟਰ ਨੂੰ 26 ਮਈ ਤੋਂ 25 ਜੂਨ ਦੌਰਾਨ 94 ਸ਼ਿਕਾਇਤਾਂ ਮਿਲੀਆਂ ਹਨ ਅਤੇ ਉਸ ਨੇ ਇਸ ਦੌਰਾਨ 133 ਯੂ.ਆਰ.ਐੱਲ. ’ਤੇ ਕਾਰਵਾਈ ਕੀਤੀ। ਸ਼ਿਕਾਇਤਾਂ ’ਚ 20 ਮਾਣਹਾਨੀ, 6 ਸੋਸ਼ਲ ਦੁਰਵਿਵਹਾਰ ਅਤੇ 4 ਨਾਜ਼ੁਕ ਐਡਲਟ ਸਮੱਗਰੀ ਨਾਲ ਸੰਬੰਧਤ ਸਨ। ਸ਼ਿਕਾਇਤ ਬੌਧਿਕ ਸੰਪਦਾ ਦੀ ਉਲੰਘਣਾ ਨਾਲ ਸੰਬੰਧਤ ਵੀ ਸਨ। ਕੰਪਨੀ ਨੇ ਟਵਿਟਰ ਦੇ ਖਾਤਿਆਂ ਨੂੰ ਮੁਅਤਲ ਕਰਨ ਦੀ ਅਪੀਲ ਕਰਨ ਵਾਲੀਆਂ 56 ਸ਼ਿਕਾਇਤਾਂ ਦਾ ਵੀ ਨਿਪਟਾਰਾ ਕਰ ਦਿੱਤਾ।

ਇਕ ਵੱਖਰੀ ਸ਼੍ਰੇਣੀ ਜਾਗਰੂਕ ਡਾਟਾ ਨਿਗਰਾਨੀ ਅਧੀਨ 18385 ਖਾਤੇ ਮੁਅਤਲ ਕੀਤੇ ਗਏ। ਉਨ੍ਹਾਂ ਖਾਤਿਆਂ ਨੂੰ ਬਾਲ ਸ਼ੋਸ਼ਣ, ਅਸ਼ਲੀਲਤਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਮੱਗਰੀਆਂ ਲਈ ਮੁਅਤਲ ਕੀਤਾ ਗਿਆ। ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਹੇਠ 4179 ਖਾਤੇ ਬੰਦ ਕੀਤੇ ਗਏ। ਟਵਿਟਰ ਦੇ ਭਾਰਤ ’ਚ ਲਗਭਗ ਪੌਣੇ 2 ਕਰੋੜ ਵਰਤੋਂ ਕਰਨ ਵਾਲੇ ਹਨ।

ਗੁਆ ਚੁੱਕਾ ਵਿਚੋਲੇ ਦਾ ਕਾਨੂੰਨੀ ਕਵਚ
ਨਵੇਂ ਸੋਸ਼ਲ ਮੀਡੀਆ ਨੂੰ ਲੈ ਕੇ ਟਵਿਟਰ ਦਾ ਭਾਰਤ ਸਰਕਾਰ ਨਾਲ ਵਿਵਾਦ ਚਲ ਰਿਹਾ ਹੈ। ਟਵਿਟਰ ਨੇ ਭਾਰਤ ’ਚ ਵਿਚੋਲੇ ਵਜੋਂ ਆਪਣਾ ਕਾਨੂੰਨੀ ਕਵਚ ਗੁਆ ਦਿੱਤਾ ਹੈ। ਹੁਣ ਉਹ ਵਰਤੋਂ ਕਰਨ ਵਾਲਿਆਂ ਵਲੋਂ ਕਿਸੇ ਤਰ੍ਹਾਂ ਦੀ ਗੈਰ-ਕਾਨੂੰਨੀ ਸਮੱਗਰੀ ਪਾਏ ਜਾਣ ਲਈ ਜ਼ਿੰਮੇਵਾਰ ਹੋਵੇਗੀ।


Rakesh

Content Editor

Related News