ਡਿਵੈੱਲਪਰਾਂ ਨੂੰ ਆਪਣੇ ਐਪ ਬਾਰੇ ਸਾਰੀ ਜਾਣਕਾਰੀ ਦੇਵੇਗਾ ਇਹ App

Thursday, Feb 25, 2016 - 11:26 AM (IST)

ਡਿਵੈੱਲਪਰਾਂ ਨੂੰ ਆਪਣੇ ਐਪ ਬਾਰੇ ਸਾਰੀ ਜਾਣਕਾਰੀ ਦੇਵੇਗਾ ਇਹ App

ਜਲੰਧਰ— ਹੁਣ ਮੋਬਾਇਲ ਡਿਵੈੱਲਪਰਾਂ ਨੂੰ ਆਪਣੇ ਐਪਸ ਨੂੰ ਚੈੱਕ ਕਰਨ ਲਈ ਡੈਸਕਟਾਪ ਅਤੇ ਲੈਪਟਾਪ ਦੀ ਲੋੜ ਨਹੀਂ ਹੋਵੇਗੀ। ਟਵਿਟਰ ਨੇ ਇਕ ਨਵਾਂ ਐਪ ਲਾਂਚ ਕੀਤਾ ਹੈ ਜਿਸ ਨਾਲ ਡਿਵੈੱਲਪਰਾਂ ਨੂੰ ਆਪਣੇ ਐਪਸ ਬਾਰੇ ਜ਼ਿਆਦਾਤਰ ਜਾਣਕਾਰੀ, ਜਿਵੇਂ ਕਿ ਹਰ ਮਹੀਨੇ ਕਿੰਨੇ ਲੋਕ ਇਸ ਦੀ ਵਰਤੋਂ ਕਰਦੇ ਹਨ, ਕਿਸੇ ਯੂਜ਼ਰ ਦਾ ਐਪ ਕ੍ਰੈਸ਼ ਤਾਂ ਨਹੀਂ ਹੋ ਰਿਹਾ, ਅਜਿਹੀ ਜਾਣਕਾਰੀ ਪਾ ਸਕਦੇ ਹਨ। ਪੰਜ ਮਹੀਨੇ ਤੱਕ ਇਸ ਦੇ ਵਿਕਾਸ ''ਤੇ ਕੰਮ ਕਰਨ ਤੋਂ ਬਾਅਦ ਹੁਣ ਇਹ ਐਪ ਦੇ ਤੌਰ ''ਤੇ ਤਿਆਰ ਹੈ। ਟਵਿਟਰ ਵੱਲੋਂ ਲਾਂਚ ਕੀਤੇ ਗਏ ਇਸ ਐਪ ਦਾ ਨਾਂ ਫੈਬ੍ਰਿਕ (Fabric) ਹੈ। 
ਟਵਿਟਰ ਨੇ ਬੁੱਧਵਾਰ (23 ਫਰਵਰੀ) ਨੂੰ ਇਸ ਐਪ ਦੇ ਉਪਲੱਬਧ ਹੋਣ ਦਾ ਐਲਾਨ ਕੀਤਾ ਹੈ ਜੋ ਇਕ ਮੋਬਾਲਿ ਡਿਵੈੱਲਪਮੈਂਟ ਟੂਲਕਿਟ ਹੈ। ਵੈਂਚਰਬੀਟ ਦੀ ਰਿਪੋਰਟ ਮੁਤਾਬਕ ਇਹ ਐਪ ਆਈ.ਓ.ਐੱਸ. ਅਤੇ ਐਂਡ੍ਰਾਇਡ ਓ.ਐੱਸ. ''ਤੇ ਉਬਲੱਬਧ ਕਰਵਾ ਦਿੱਤਾ ਗਿਆ ਹੈ। ਫੈਬ੍ਰਿਕ ਦੀ ਮਦਦ ਨਾਲ ਡਿਵੈੱਲਪਰ ਮੋਬਾਇਲ ਐਪ ਬਾਰੇ ਮਿਲਣ ਵਾਲੇ ਕੁਮੈਂਟਸ ਨੂੰ ਪੜ੍ਹ ਅਤੇ ਉਸ ਦਾ ਜਵਾਬ ਦੇ ਸਕਦਾ ਹੈ। 


Related News