ਸਪੈਸ਼ਲ ਇਮੋਜੀ ਦੇ ਨਾਲ ਟਵਿਟਰ ਮਨਾ ਰਹੀ ਹੈ Women’s Day

Wednesday, Mar 08, 2017 - 06:16 PM (IST)

ਸਪੈਸ਼ਲ ਇਮੋਜੀ ਦੇ ਨਾਲ ਟਵਿਟਰ ਮਨਾ ਰਹੀ ਹੈ Women’s Day
ਜਲੰਧਰ- ਵੱਖ-ਵੱਖ ਤਰੀਕੇ ਨਾਲ ਹਰ ਸਥਾਨ ''ਤੇ ਔਰਤਾਂ ਦੇ ਆਦਰ ''ਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਪੂਰੀ ਦੁਨੀਆ ''ਚ Women’s Day ਮਨਾਇਆ ਜਾ ਰਿਹਾ ਹੈ। ਅਜਿਹੇ ''ਚ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਵੀ ਇਸ ਦਿਵਸ ਨੂੰ ਅਨੋਖੇ ਅੰਦਾਜ਼ ''ਚ ਮਨਾ ਰਿਹਾ ਹੈ। ਟਵਿਟਰ ਨੇ ਇਸ ਮੁਹਿਮ ਨੂੰ ਸਪੈਸ਼ਲ ਹੈਸ਼ਟੈਗ #SheInspiresMe ਅਤੇ #SheLeadsIndia ਜੋ ਕਿ #WomensDay ਇਮੋਜੀ ਨੂੰ ਟ੍ਰਿਗਰ ਕਰੇਗਾ। 
ਟਵਿਟਰ ਨੇ ਆਪਣੇ ਮਾਈਕ੍ਰੋ ਬਲਾਗਿੰਗ ਸਾਈਟ ''ਤੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਟਵਿਟਰ ਨੇ ਟਵੀਟ ਕਰਕੇ ਦੱਸਿਆ ਹੈ ਕਿ ਇਹ ਹੈਸ਼ਟੈਗ ਅਤੇ ਇਮੋਜੀ 1 ਅਪ੍ਰੈਲ ਤੱਕ ਉਪਲੱਬਧ ਹੋਵੇਗਾ। ਅੱਜ ਤੋਂ ਪੂਰੇ ਮਹੀਨੇ ਲਈ #InternationalWomensDay ਹੈਸ਼ਟੈਗ ਅਤੇ ਇਮੋਜੀ ਦਿਖਾਈ ਦੇਵੇਗਾ। ਉਥੇ ਹੀ ਗੂਗਲ ਨੇ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਆਪਣੇ ਅੰਦਾਜ਼ ''ਚ ਸੈਲੀਬ੍ਰੇਟ ਕਰ ਰਿਹਾ ਹੈ।

Related News