ਟਵਿਟਰ ਨੇ ਮਾਨਸੂਨ ਦੇ ਮੌਕੇ ''ਤੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਇਹ ਖਾਸ ਤੋਹਫਾ
Sunday, Jun 18, 2017 - 05:36 PM (IST)

ਜਲੰਧਰ- ਦੇਸ਼ 'ਚ ਮਾਨਸੂਨ ਦੇ ਦਸਤਕ ਦੇਣ 'ਤੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ਨੇ ਸ਼ੁੱਕਰਵਾਰ ਨੂੰ ਭਾਰਤੀ ਯੂਜ਼ਰਜ਼ ਲਈ ਇਕ ਖਾਸ ਨੀਲੀ ਛੱਤਰੀ ਵਾਲੀ ਈਮੋਜੀ ਜਾਰੀ ਕੀਤੀ ਹੈ। ਇਹ ਛੱਤਰੀ ਈਮੋਜੀ 31 ਅਗਸਤ ਤੱਕ ਮੌਜੂਦ ਰਹੇਗੀ। ਟਵਿਟਰ ਇੰਡੀਆ ਦੇ ਮਨੋਰੰਜਨ ਅਤੇ ਟੀ.ਵੀ. ਪਾਰਟਨਰਸ਼ਿਪ ਦੇ ਪ੍ਰਮੁੱਖ, ਵਿਰਲ ਜਾਨੀ ਨੇ ਕਿਹਾ ਕਿ ਅਸੀਂ ਪ੍ਰਸਿੱਧ ਭਾਰਤੀ ਮਾਨਸੂਨ ਦੌਰਾਨ ਦੇਸ਼ ਦੀ ਉਦਾਰਤਾ ਦਾ ਜਸ਼ਨ ਮਨਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਟਵਿਟਰ ਈਮੋਜੀ ਨਾਲੋਂ ਚੰਗਾ ਤਰੀਕਾ ਹੋਰ ਕੀ ਹੋ ਸਕਦਾ ਹੈ ਜੋ ਲੋਕਾਂ ਨੂੰ ਆਪਣੇ ਅਨੁਭਵ ਅਤੇ ਗੱਲਬਾਤ ਸਾਂਝਾ ਕਰਨ ਲਈ ਪ੍ਰੇਰਿਤ ਕਰੇਗਾ।
ਜਦੋਂ ਯੂਜ਼ਰਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਮਾਨਸੂਨ ਨੂੰ ਹੈਸ਼ਟੈਗ ਕਰਕੇ ਟਵੀਟ ਦਾ ਇਸਤੇਮਾਲ ਕਰਨਗੇ, ਉਦੋਂ ਇਕ ਚਮਕੀਲਾ ਨੀਲੇ ਰੰਗ ਦੀ ਛੱਤਰੀ ਹੈਸ਼ਟੈਗ ਤੋਂ ਬਾਅਦ ਦਿਖਾਈ ਦੇਵੇਗੀ। ਪਹਿਲਾਂ ਵੀ ਟਵਿਟਰ ਭਾਰਤ ਦੀ ਸਥਾਨਕ ਸੰਸਕ੍ਰਿਤੀ, ਜਿਵੇਂ ਕਿ ਦੀਵਾਲੀ, ਗਣੇਸ਼ ਚਤੁਰਥੀ, ਸੁਤੰਤਰਤਾ ਦਿਵਸ, ਗਣਤੰਤਰ ਦਿਵਸ, ਅੰਤਰਰਾਸ਼ਟਰੀ ਯੋਗ ਦਿਵਸ ਅਤੇ ਅੰਬੇਡਕਰ ਜਯੰਤੀ ਨੂੰ ਮਨਾਉਣ ਲਈ ਇਸ ਤਰ੍ਹਾਂ ਦੇ ਈਮੋਜੀ ਜਾਰੀ ਕਰ ਚੁੱਕਾ ਹੈ। ਹਾਲਾਂਕਿ ਇਹ ਮੌਸਮ 'ਤੇ ਪਹਿਲਾ ਈਮੋਜੀ ਹੈ ਜਿਸ ਨੂੰ ਟਵਿਟਰ ਨੇ ਭਾਰਤ 'ਚ ਲਾਂਚ ਕੀਤਾ ਹੈ।