ਟਵਿਟਰ ''ਤੇ ਮਿਲਣ ਵਾਲਾ ਹੈ ਸ਼ਾਨਦਾਰ ਫੀਚਰ, ਨਕਲੀ ਫੋਟੋ ਨੂੰ ਪਛਾਣਨਾ ਹੋ ਜਾਵੇਗਾ ਆਸਾਨ
Thursday, Jun 01, 2023 - 11:54 AM (IST)

ਗੈਜੇਟ ਡੈਸਕ- ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਟਵਿਟਰ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਏ.ਆਈ. ਦੁਆਰਾ ਬਣਾਈਆਂ ਗਈਆਂ ਨਕਲੀ ਤਸਵੀਰਾਂ ਨੂੰ ਪਛਾਣਨ 'ਚ ਮਿਲੇਗੀ। ਕੰਪਨੀ ਨੇ ਇਸ ਲਈ ਨਵਾਂ ਨੋਟ ਆਨ ਮੀਡੀਆ ਫੀਚਰ ਪੇਸ਼ ਕੀਤਾ ਹੈ। ਹਾਲਾਂਕਿ, ਫਿਲਹਾਲ ਇਸ ਫੀਚਰ ਨੂੰ ਟੈਸਟ ਕੀਤਾ ਜਾ ਰਿਹਾ ਹੈ। ਟਵਿਟਰ ਨੇ ਆਪਣੇ ਕਮਿਊਨਿਟੀ ਨੋਟਸ ਟਵਿਟਰ ਹੈਂਡਲ ਰਾਹੀਂ ਇਸ ਫੀਚਰ ਦਾ ਐਲਾਨ ਕੀਤਾ ਹੈ।
ਕੀ ਹੈ ਟਵਿਟਰ ਦਾ ਨਵਾਂ ਨੋਟ ਆਨ ਮੀਡੀਆ ਫੀਚਰ
ਕੰਪਨੀ ਨੇ ਆਪਣੇ ਐਲਾਨ 'ਚ ਕਿਹਾ ਕਿ ਉਹ ਏ.ਆਈ.-ਜਨਰੇਟ ਕੀਤੀ ਗਈ ਫੋਟੋ ਅਤੇ ਹੇਰਫੇਰ ਕੀਤੀ ਗਈ ਵੀਡੀਓ ਦੇ ਪ੍ਰਸਾਰ ਨਾਲ ਨਜਿੱਠਣ ਲਈ ਨੋਟਸ ਆਨ ਮੀਡੀਆ ਨਾਂ ਦੇ ਇਕ ਨਵੀਂ ਸਹੂਲਤ ਦੀ ਟੈਸਟਿੰਗ ਕਰ ਰਹੀ ਹੈ। ਇਹ ਐਲਾਨ ਅਜਿਹੇ ਸਮੇਂ 'ਚ ਹੋਆ ਹੈ ਜਦੋਂ ਜਨਰੇਟਿਵ ਏ.ਆਈ. ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ ਅਤੇ ਇਸ ਗੱਲ ਦਾ ਡਰ ਹੈ ਕਿ ਇਸ ਨਾਲ ਵੈੱਬ 'ਤੇ ਫੇਕ ਨਿਊਜ਼ ਨੂੰ ਤੇਜ਼ੀ ਨਾਲ ਵਾਇਰਲ ਕੀਤਾ ਜਾ ਸਕਦਾ ਹੈ।
ਹਾਲ ਹੀ 'ਚ ਇਸਦੇ ਕਈ ਉਦਾਹਰਣ ਵੀ ਦੇਖਣ ਨੂੰ ਮਿਲੇ ਹਨ। ਦਰਅਸਲ, ਏ.ਆਈ. ਦੁਆਰਾ ਬਣਾਈਆਂ ਗਈਆਂ ਤਸਵੀਰਾਂ ਇੰਨੀਆਂ ਅਸਲੀ ਲੱਗਦੀਆਂ ਹਨ ਕਿ ਅਸਲੀ ਅਤੇ ਨਕਲੀ 'ਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਟਵਿਟਰ ਯੂਜ਼ਰਜ਼ ਨੂੰ ਮੈਨੁਪੁਲੇਟ ਕੰਟੈਂਟ ਤੋਂ ਦੂਰ ਰੱਖਣ ਲਈ ਨਵੇਂ ਟੂਲ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਕਿਵੇਂ ਕੰਮ ਕਰੇਗਾ ਫੀਚਰ
ਟਵਿਟਰ ਨੇ ਨਵੇਂ ਫੀਚਰ ਨੂੰ ਲੈ ਕੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਟਵਿਟਰ ਮੁਤਾਬਕ, ਨਵੇਂ ਨੋਟ ਆਨ ਮੀਡੀਆ ਫੀਚਰ ਰਾਹੀਂ ਯੂਜ਼ਰ ਨੂੰ ਫੇਕ ਅਤੇ ਓਰੀਜਨਲ ਕੰਟੈਂਟ ਦੀ ਪਛਾਣ ਕਰਨ 'ਚ ਮਦਦ ਮਿਲੇਗੀ। ਜਿਵੇਂ ਹੀ ਯੂਜ਼ਰ ਕਿਸੇ ਤਸਵੀਰ ਨੂੰ ਸ਼ੇਅਰ ਕਰੇਗਾ, ਸ਼ੇਅਰ ਕੀਤੀ ਗਈ ਤਸਵੀਰ 'ਤੇ ਇਕ ਨੋਟ ਆਪਣੇ-ਆਪ ਅਪੀਅਰ ਹੋ ਜਾਵੇਗਾ, ਜੋ ਉਸਦੇ ਓਰੀਜਨਲ ਅਤੇ ਫੇਕ ਦੀ ਡਿਟੇਲਸ ਬਣਾਏਗਾ।
ਇਹ ਹੈ ਟਵਿਟਰ ਦੀ ਯੋਜਨਾ
ਇਹ ਸਹੂਲਤ ਮੌਜੂਦਾ ਸਮੇਂ 'ਚ ਸਿੰਗਲ ਤਸਵੀਰ ਵਾਲੇ ਟਵੀਟਸ ਲਈ ਹੈ ਪਰ ਟਵਿਟਰ ਇਸਨੂੰ ਕਈ ਫੋਟੋ ਜਾਂ ਵੀਡੀਓ ਦੇ ਨਾਲ ਵੀਡੀਓ ਅਤੇ ਟਵੀਟਸ ਤਕ ਵਿਸਤਾਰਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਟਵਿਟਰ ਦਾ ਕਹਿਣਾ ਹੈ ਕਿ ਕਮਿਊਨਿਟੀ ਨੋਟਸ ਸਿਰਫ ਇਕ ਟਵੀਟ ਲਈ ਨਹੀਂ ਹੈ ਸਗੋਂ ਇਕ ਹੀ ਮੀਡੀਆ ਵਾਲੇ ਕਿਸੇ ਵੀ ਟਵੀਟ ਲਈ ਵੈਲਿਊਏਬਲ ਕਾਨਟੈਕਸ ਪ੍ਰਦਾਨ ਕਰ ਸਕਦੇ ਹਨ।
ਜਿਵੇਂ ਇਹ ਟਵੀਟ 'ਚ ਕੰਮ ਕਰਦਾ ਹੈ, ਉਸੇ ਤਰ੍ਹਾਂ ਤਸਵੀਰ 'ਚ ਨੋਟਸ ਇਕ ਵਾਧੂ ਸੰਦਰਭ ਦੇਣਗੇ ਜਿਵੇਂ ਕਿ ਤਸਵੀਰ ਭਰਮ ਬਾਉਣ ਵਾਲੀ ਹੈ ਜਾਂ ਏ.ਆਈ. ਦੁਆਰਾ ਬਣਾਈ ਗਈ ਹੈ। ਇਹ ਸਹੂਲਤ ਮੌਜੂਦਾ ਸਮੇਂ 'ਚ 10 ਜਾਂ ਉਸ ਤੋਂ ਜ਼ਿਆਦਾ ਦੇ ਰਾਈਟਿੰਗ ਇੰਪੈਕਟ ਸਕੋਰ ਵਾਲੇ ਯੂਜ਼ਰਜ਼ ਨੂੰ ਸਿਰਫ ਟਵੀਟਸ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਟਵੀਟਸ ਦੇ ਅੰਦਰ ਮੀਡੀਆ ਕੰਟੈਂਟ ਬਾਰੇ ਸੁਤੰਤਰ ਨੋਟਸ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੰਦੀ ਹੈ।