ਦਿੱਲੀ ਏਮਜ਼ ਦੇ ਸਰਵਰ ਤੋਂ ਬਾਅਦ ਹੁਣ ਜਲ ਸ਼ਕਤੀ ਮੰਤਰਾਲਾ ਦਾ ਟਵਿਟਰ ਹੈਂਡਲ ਹੈਕ
Thursday, Dec 01, 2022 - 02:41 PM (IST)

ਗੈਜੇਟ ਡੈਸਕ– ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲਾ ਦਾ ਟਵਿਟਰ ਹੈਂਡਲ ਹੈਕ ਹੋਣ ਦੀ ਖ਼ਬਰ ਹੈ। ਹੈਕਰਾਂ ਨੇ ਵੀਰਵਾਰ ਸਵੇਰੇ ਮੰਤਰਾਲਾ ਦਾ ਟਵਿਟਰ ਹੈਂਡਲ ਹੈਕ ਕੀਤਾ ਹੈ। ਸਕਿਓਰਿਟੀ ਏਜੰਸੀ ਅਤੇ ਸਾਈਬਰ ਮਾਹਿਰ ਟਵਿਟਰ ਹੈਂਡਲ ਹੈਕਿੰਗ ਨਾਲ ਜੁੜੇ ਮਾਮਲੇ ਦੀ ਜਾਂਚ ’ਚ ਜੁਟ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਮਜ਼ ਦੇ ਸਰਵਰ ’ਤੇ ਵੀ ਸਾਈਬਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੈਕਰਾਂ ਨੇ ਸੰਸਥਾਨ ਤੋਂ ਕ੍ਰਿਪਟੋਕਰੰਸੀ ’ਚ 200 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ, ਪੁਲਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਰਵਰ ਠੱਪ ਹੋਣ ਦੇ ਕਾਰਨ ਕਈ ਦਿਨਾਂ ਤਕ ਸਾਰੇ ਕੰਮ ਮੈਨੁਅਲ ਕੀਤੇ ਗਏ ਸਨ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਹ ਵੀ ਪੜ੍ਹੋ– ਵੱਡਾ ਝਟਕਾ: ਭਾਰਤ 'ਚ WhatsApp ਦੇ 23 ਲੱਖ ਤੋਂ ਵੱਧ ਅਕਾਊਂਟ ਬੈਨ, ਜਾਣੋ ਵਜ੍ਹਾ
ਦਿੱਲੀ ਏਮਜ਼ ਦੇ ਸਰਵਰ ’ਤੇ ਸਾਈਬਰ ਹਮਲਾ
ਦਿੱਲੀ ਏਮਜ਼ ਦਾ ਮੁੱਖ ਸਰਵਰ 23 ਨਵੰਬਰ ਬੁੱਧਵਾਰ ਨੂੰ ਸਵੇਰੇ ਡਾਊਨ ਹੋ ਗਿਆ ਸੀ। ਪੰਜੀਕਰਨ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਸਰਵਰ ਡਾਊਨ ਹੋਣ ਨਾਲ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਸਨ। ਪਰਚੀ ਬਣਨ ਅਤੇ ਰਿਪੋਰਟ ਸਮੇਤ ਹੋਣ ਸਾਰੇ ਕੰਮ ਪ੍ਰਭਾਵਿਤ ਹੋਣ ਕਾਰਨ ਹਜ਼ਾਰਾਂ ਮਰੀਜ਼ ਪਰੇਸ਼ਾਨ ਹੋਏ। ਸਰਵਰ ਬੁੱਧਵਾਰ ਦੇਰ ਸ਼ਾਮ ਤਕ ਛੱਪ ਪਿਆ ਰਿਹਾ। ਜਿਸ ਤੋਂ ਬਾਅਦ ਭਾਰਤੀ ਕੰਪਿਊਟਰ ਐਮਰਜੈਂਸੀ ਪ੍ਰਕਿਰਿਆ ਟੀਮ, ਦਿੱਲੀ ਪੁਲਸ ਅਤੇ ਗ੍ਰਹਿ ਮੰਤਰਾਲਾ ਦੇ ਪ੍ਰਤੀਨਿਧੀ ਜਾਂਚ ’ਚ ਜੁਟ ਗਏ ਸਨ।
ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ