ਐਂਡ੍ਰਾਇਡ ਲਈ ਟਵਿਟਰ ਐਪ ਦੀ ਨਵੀਂ ਲੁੱਕ ''ਚ ਦਿੱਤੇ ਗਏ ਹਨ ਕਈ ਆਕਰਸ਼ਿਤ ਫੀਚਰਸ

Thursday, Jun 09, 2016 - 01:08 PM (IST)

ਐਂਡ੍ਰਾਇਡ ਲਈ ਟਵਿਟਰ ਐਪ ਦੀ ਨਵੀਂ ਲੁੱਕ ''ਚ ਦਿੱਤੇ ਗਏ ਹਨ ਕਈ ਆਕਰਸ਼ਿਤ ਫੀਚਰਸ
ਜਲੰਧਰ-ਐਂਡ੍ਰਾਇਡ ਐਪ ਟਵਿਟਰ ਲਈ ਕੰਪਨੀ ਵੱਲੋਂ ਕੁੱਝ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਐਂਡ੍ਰਾਇਡ ਲਈ ਟਵਿਟਰ ਐਪ ਦਾ ਲੇਟੈਸਟ ਵਰਜਨ ਜਾਰੀ ਕੀਤਾ ਗਿਆ ਹੈ ਜਿਸ ''ਚ ਇਹ ਐਪ ਐਂਡ੍ਰਾਇਡ ਦੇ ਬਾਕੀ ਐਪਸ ਦੀ ਤਰ੍ਹਾਂ ਦੀ ਦਿਖਾਈ ਦਵੇਗਾ ਜੋ ਗੂਗਲ ਦੇ "ਮੈਟੀਰੀਅਲ ਡਿਜ਼ਾਇਨ ਐਸਥੈਟਿਕ" ਦੀ ਵਰਤੋਂ ਕਰਦੇ ਹਨ। ਇਸ ਡਿਜ਼ਾਇਨ ''ਚ ਵੱਡੇ ਆਕਾਰ ਦੇ ਆਈਕਨਸ ਅਤੇ ਜ਼ਿਆਦਾ ਵਾਈਟ ਸਪੇਸ ਸ਼ਾਮਿਲ ਹੈ। ਟਵਿਟਰ ਆਪਣੇ ਟਵੀਟਰਜ਼ ਨੂੰ ਹੋਰ ਆਕਰਸ਼ਿਤ ਕਰਨ ਲਈ ਮਿਹਨਤ ਕਰ ਰਹੀ ਹੈ ਅਤੇ ਟਵਿਟਰ ਆਪਣੀ ਸਰਵਿਸ ਨੂੰ ਹੋਰ ਵੀ ਫ੍ਰੈਂਡਲੀ ਬਣਾਉਣਾ ਚਾਹੁੰਦੀ ਹੈ। 
 
ਨਵੀਂ ਟਵਿਟਰ ਐਪ ''ਚ ਸਕ੍ਰੀਨ ਦੇ ਟਾਪ ''ਤੇ ਇਕ ਟੈਬ ਬਾਰ ਸਪੋਰਟ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਆਪਣੀ ਟਾਈਮਲਾਈਨ, ਨੋਟੀਫਿਕੇਸ਼ਨਜ਼, ਡਾਇਰੈਕਟ ਮੈਸੇਜ ਅਤੇ ਮੋਮੈਂਟਸ ਵਿਚਕਾਰ ਸਵਾਇਪ ਤੋਂ ਲੈ ਕੇ ਬਾਊਂਸ ਵੀ ਕਰ ਸਕਦੇ ਹੋ। ਤੁਸੀਂ ਡਿਸਪਲੇ ਨੂੰ ਖੱਬੇ ਪਾਸੇ ਤੋਂ ਸਵਾਇਪ ਕਰ ਕੇ ਇਕ ਨੈਵੀਗੇਸ਼ਨ ਮਿਨੂ ਨਾਲ ਆਪਣੀ ਪ੍ਰੋਫਾਇਲ , ਹਾਈਲਾਈਟਸ, ਲਿਸਟ, ਕੁਨੈਕਟ ਟੈਬ ਅਤੇ ਸੈਟਿੰਗਜ਼ ਨੂੰ ਤੁਰੰਤ ਐਕਸੈਸ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਇਕ ਫਲੌਟਿੰਗ ਬਟਨ ਵੀ ਦੇਖਣ ਨੂੰ ਮਿਲੇਗਾ ਜੋ ਐਪ ''ਚੋਂ ਕਿਸੇ ਵੀ ਜਗ੍ਹਾ ਤੋਂ ਟਵੀਟ ਕਰਨ ਲਈ ਮਦਦ ਕਰੇਗਾ। ਇਸ ਨਵੀਂ ਲੁੱਕ ਅਤੇ ਲੇਆਊਟ ਨੂੰ ਮੰਗਲਵਾਰ ਜਾਰੀ ਕੀਤਾ ਜਾ ਰਿਹਾ ਹੈ।

Related News