ਟਵਿਟਰ ਹੁਣ ਡਿਲੀਟ ਨਹੀਂ ਕਰੇਗਾ ਇਨਐਕਟਿਵ ਯੂਜ਼ਰਸ ਦੇ ਅਕਾਊਂਟ, ਵਾਪਸ ਲਿਆ ਫੈਸਲਾ

11/29/2019 11:18:35 PM

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ ਨੇ ਆਪਣੇ ਪਲੇਟਫਾਰਮ 'ਤੇ ਇਨਐਕਟਿਵ ਯੂਜ਼ਰਸ ਦੇ ਅਕਾਊਂਟ ਡਿਲੀਟ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਜਦ ਤਕ ਟਵਿਟਰ ਮ੍ਰਿਤਕ ਯੂਜ਼ਰਸ ਦੇ ਅਕਾਊਂਟਸ ਨੂੰ ਮੈਮੋਰਲਾਇਜ਼ ਕਰਨ ਦਾ ਕੋਈ ਤਰੀਕਾ ਨਹੀਂ ਲੱਭ ਲੈਂਦਾ ਫਿਲਹਾਲ ਉਦੋਂ ਤਕ ਟਵਿਟਰ ਆਪਣੇ ਇਨਐਕਟਿਵ ਯੂਜ਼ਰਸ ਦੇ ਅਕਾਊਂਟਸ ਡਿਲੀਟ ਨਹੀਂ ਕਰੇਗਾ। ਕੁਝ ਦਿਨ ਪਹਿਲਾਂ ਟਵਿਟਰ ਵੱਲੋਂ ਅਨਾਊਂਸ ਕੀਤਾ ਗਿਆ ਸੀ ਕਿ ਪਲੇਟਫਾਰਮ 'ਤੇ ਇਨਐਕਟਿਵ ਅਕਾਊਂਟਸ ਡਿਲੀਟ ਕਰ ਦਿੱਤੇ ਜਾਣਗੇ ਜਿਸ ਨੂੰ ਲੈ ਕੇ ਯੂਜ਼ਰਸ ਨੇ ਨਾਰਾਜ਼ਗੀ ਜਤਾਈ ਸੀ।

ਟਵਿਟਰ ਨੇ ਵੀਰਵਾਰ ਰਾਤ ਨੂੰ ਇਸ ਮਾਮਲੇ 'ਤੇ ਕਿਹਾ ਕਿ ਅਸੀਂ ਸੁਣਿਆ ਹੈ ਕਿ ਇਨਐਕਟਿਵ ਅਕਾਊਂਟਸ ਡਿਲੀਟ ਕੀਤੇ ਜਾਣ ਦਾ ਅਸਰ ਉਨ੍ਹਾਂ ਯੂਜ਼ਰਸ ਦੇ ਅਕਾਊਂਟਸ 'ਤੇ ਵੀ ਪਵੇਗਾ ਜੋ ਹੁਣ ਦੁਨੀਆ 'ਚ ਨਹੀਂ ਹਨ। ਅਸੀਂ ਹੁਣ ਤਕ ਕੋਈ ਇਨਐਕਟਿਵ ਅਕਾਊਂਟ ਡਿਲੀਟ ਨਹੀਂ ਕਰਾਂਗੇ ਜਦ ਤਕ ਮ੍ਰਿਤਕ ਯੂਜ਼ਰਸ ਦੇ ਅਕਾਊਂਟਸ ਨੂੰ ਮੈਰੋਰੀਲਾਇਜ਼ ਕਰਨ ਦਾ ਕੋਈ ਤਰੀਕਾ ਤਿਆਰ ਨਹੀਂ ਕਰਦੇ। ਦਰਅਸਲ, ਕਈ ਮ੍ਰਿਤਕ ਯੂਜ਼ਰਸ ਦੇ ਪਰਿਵਾਰ ਵਾਲੇ ਅਤੇ ਫਾਲੋਅਰਸ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਅਕਾਊਂਟ ਡਿਲੀਟ ਕੀਤਾ ਜਾਵੇ।

ਅਕਾਊਂਟਸ ਹਟਾਉਣਾ ਜ਼ਰੂਰੀ
ਕੰਪਨੀ ਨੇ ਕਿਹਾ ਕਿ ਫਿਲਹਾਲ ਇਸ ਦਾ ਅਸਰ ਸਿਰਫ ਯੂਰੋਪੀਅਨ ਯੂਨੀਅਨ ਦੇ ਅਕਾਊਂਟਸ 'ਤੇ ਪੈਂਦਾ ਹੈ। ਸਾਡੀ ਹਮੇਸ਼ਾ ਇਨਐਕਟਿਵ ਅਕਾਊਂਟਸ ਨੂੰ ਲੈ ਕੇ ਪਾਲਿਸੀ ਰਹੀ ਹੈ ਪਰ ਅਸੀਂ ਲਗਾਤਾਰ ਇਸ ਨੂੰ ਲਾਗੂ ਨਹੀਂ ਕਰ ਪਾ ਰਹੇ ਸਨ। ਅਸੀਂ ਲੋਕਲ ਪ੍ਰਾਈਵੇਸੀ ਰੈਗੂਲੇਸ਼ੰਸ ਦੇ ਚੱਲਦੇ ਯੂਰੋਪੀਅਨ ਯੂਨੀਅਨ ਨਾਲ ਇਸ ਦੀ ਸ਼ੁਰੂਆਤ ਕਰ ਰਹੇ ਹਾਂ। ਕੰਪਨੀ ਨੇ ਕਿਹਾ ਕਿ ਪਬਲਿਕ ਕਨਵਰਸੇਸ਼ਨ ਨੂੰ ਪਲੇਟਫਾਰਮ ਦੇਣ ਲਈ ਵੈੱਬਸਾਈਟ 'ਤੇ ਵਿਸਵਾਸ਼ ਬਣਿਆ ਰਹੇ ਅਤੇ ਬੰਦ ਪਏ ਅਕਾਊਂਟਸ ਨੂੰ ਹਟਾਇਆ ਜਾਣਾ ਜ਼ਰੂਰੀ ਹੈ।

ਪਹਿਲਾਂ ਲਿਆ ਸੀ ਇਹ ਫੈਸਲਾ
ਟਵਿਟਰ ਵੱਲੋਂ ਉਨ੍ਹਾਂ ਅਕਾਊਂਟਸ ਨੂੰ ਡਿਲੀਟ ਕਰਨ ਦੀ ਗੱਲ ਕੀਤੀ ਗਈ ਸੀ ਜਿਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਸਾਈਨ-ਇਨ ਨਹੀਂ ਕੀਤਾ ਗਿਆ ਹੈ। ਟਵਿਟਰ ਨੇ ਇਨਐਕਟਿਵ ਯੂਜ਼ਰਸ ਨੂੰ ਵਾਰਨਿੰਗ ਈ-ਮੇਲ ਭੇਜਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਤਹਿਤ ਕਿਹਾ ਗਿਆ ਸੀ ਕਿ ਜੇਕਰ ਕੋਈ ਯੂਜ਼ਰ 11 ਦਸੰਬਰ ਤਕ ਸਾਈਨ-ਇਨ ਨਹੀਂ ਕਰਦਾ ਤਾਂ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ। ਨਾਲ ਹੀ ਬੰਦ ਕੀਤੇ ਗਏ ਅਕਾਊਂਟਸ ਦੇ 'ਯੂਜ਼ਰ ਨੇਮ' ਦੂਜਿਆਂ ਲਈ ਉਪਲੱਬਧ ਹੋਣਗੇ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਟਵਿਟਰ ਨੇ ਕਿਹਾ ਕਿ ਉਹ ਯੂਜ਼ਰਸ ਨੂੰ 'ਰਿਟਵਿਟ' ਅਤੇ 'ਮੈਂਸ਼ਨਸ' 'ਤੇ ਜ਼ਿਆਦਾ ਕੰਟਰੋਲ ਦੇਣ ਦੇ ਤਰੀਕੇ ਵੀ ਲੱਭ ਰਿਹਾ ਹੈ।


Karan Kumar

Content Editor

Related News