Twitter ਨੇ ਬਦਲਿਆ ਟਵੀਟ ਡਿਲੀਟ ਕਰਨ ਦਾ ਨਿਯਮ, ਦੱਸਿਆ ਇਹ ਕਾਰਨ
Thursday, Apr 07, 2022 - 01:24 PM (IST)
ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਟਵੀਟ ਡਿਲੀਟ ਕਰਨ ਦੇ ਨਿਯਮ ’ਚ ਬਦਲਾਅ ਕੀਤਾ ਹੈ ਪਰ ਇਸ ਬਦਲਾਅ ਦਾ ਅਸਰ ਸਿੱਧਾ ਯੂਜ਼ਰਸ ’ਤੇ ਨਹੀਂ ਪਵੇਗਾ। ਇਸਦਾ ਅਸਰ ਤੁਹਾਡਾ ਟਵੀਟ ਇਸਤੇਮਾਲ ਕਰਨ ਵਾਲੇ ਯੂਜ਼ਰਸ ’ਤੇ ਪਵੇਗਾ। ਸਾਧਾਰਣ ਸ਼ਬਦਾਂ ’ਚ ਕਹੀਏ ਤਾਂ ਜੇਕਰ ਕੋਈ ਤੁਹਾਡੇ ਟਵੀਟ ਨੂੰ ਆਪਣੇ ਵੈੱਬਸਾਈਟ ’ਚ ਅੰਬੈਡ ਕਰਦਾ ਹੈ ਪਰ ਬਾਅਦ ’ਚ ਤੁਹਾਡੇ ਵੱਲੋਂ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਅੰਬੈਡ ਟਵੀਟਸਦੀ ਥਾਂ ਇਕ ਖਾਲ੍ਹੀ ਬਾਕਸ ਨਜ਼ਰ ਆਏਗਾ। ਇਸ ਬਦਲਾਅ ਨੂੰ ਮਾਰਚ ਦੇ ਅਖੀਰ ’ਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ।
ਟਵਿਟਰ ’ਚ ਕੀ ਵਿਸਣਗੇ ਬਦਲਾਅ
ਇਕ ਰਿਪੋਰਟ ਮੁਤਾਬਕ, ਇਹ ਟਵਿਟਰ ਵੱਲੋਂ ਕੀਤਾ ਜਾਣ ਵਾਲਾ ਵੱਡਾ ਬਦਲਾਅ ਹੈ ਕਿਉਂਕਿ ਟਵਿਟਰ ਅਜੇ ਤਕ ਡਿਲੀਟ ਕੀਤੇ ਗਏ ਅੰਬੈਡ ਟਵੀਟਸ ਨੂੰ ਸੰਭਾਲਦਾ ਸੀ। ਮਤਲਬ ਜਦੋਂ ਟਵੀਟ ਡਿਲੀਟ ਕਰਦਿੱਤਾ ਜਾਂਦਾ ਸੀ ਤਾਂ ਟਵੀਟ ਟੈਕਸਟ ਫਾਰਮ ’ਚ ਉਸਨੂੰ ਸੁਰੱਖਿਅਤ ਰੱਖਦਾ ਸੀ ਪਰ ਹੁਣ ਟਵੀਟ ਡਿਲੀਟ ਹੋਣ ਤੋਂ ਬਾਅਦ ਟਵੀਟ ਟੈਕਸਟ ’ਚ ਰੱਖਿਆ ਜਾਵੇਗਾ। ਨਵੇਂ ਬਦਲਾਅ ’ਚ ਅੰਬੈਡ ਟਵੀਟ ਦੇ ਡਿਲੀਟ ਹੋਣ ਤੋਂ ਬਾਅਦ ਇਕ ਖਾਲ੍ਹੀ ਬਾਕਸ ਦਿਸੇਗਾ। ਟਵਿਟਰ ਮੁਤਾਬਕ, ਨਵੇਂ ਬਦਲਾਅ ਨੂੰ ਟਵਿਟਰ ਯੂਜ਼ਰਸ ਦੇ ਸਨਮਾਨ ਲਈ ਕੀਤਾ ਗਿਆ ਸੀ ਜਦੋਂ ਯੂਜ਼ਰਸ ਆਪਣੇ ਟਵੀਟਸ ਨੂੰ ਡਿਲੀਟ ਕਰਦੇ ਹਨ ਪਰ ਇਹ ਕਿਸੇ ਵੀ ਟਵੀਟ ਨੂੰ ਵੀ ਪ੍ਰਭਾਵਿਤ ਕਰਦਾ ਹੈ ਜਿਸਨੂੰ ਹੋਰ ਕਾਰਨਾਂ ਕਰਕੇ ਹਟਾ ਦਿੱਤਾ ਗਿਆ ਹੈ, ਜਿਵੇਂ ਕਿ ਪੋਸਟ ਕਰਨ ਵਾਲੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਟਵਿਟਰ ਯੂਜ਼ਰਸ ਨੂੰ ਜਲਦ ਮਿਲੇਗਾ ਐਡਿਟ ਬਟਨ ਆਪਸ਼ਨ
ਦੱਸ ਦੇਈਏ ਕਿ ਟਵਿਟਰ ਯੂਜ਼ਰਸ ਲਈ ਜਲਦ ਐਡਿਟ ਬਟਨ ਆਪਸ਼ਨ ਉਪਲੱਬਦ ਕਰਵਾਏਗਾ। ਟੈਸਲਾ ਦੇ ਸੀ.ਈ.ਓ. ਅਤੇ ਦਿੱਗਜ ਕਾਰੋਬਾਰੀ ਏਲਨ ਮਸਕ ਨੇ ਹਾਲ ਹੀ ’ਚ ਟਵਿਟਰ ’ਚ ਵੱਡੀ ਹਿੱਸੇਦਾਰੀ ਖਰੀਦੀ ਹੈ ਜਿਸਤੋਂ ਬਾਅਦ ਏਲਨ ਮਸਕ ਨੇ ਟਵੀਟ ’ਤੇ ਇਕ ਐਗਜਿਟ ਪੋਲ ਕਰਕੇ ਐਡਿਟ ਬਟਨ ਆਪਸ਼ਨ ਬਾਰੇ ਰਾਏ ਮੰਗੀ ਸੀ। ਜਿਸ ਵਿਚ ਜ਼ਿਆਦਾਤਰ ਯੂਜ਼ਰਸ ਨੇ ਐਡਿਟ ਬਟਨ ਦੀ ਮੰਗ ਕੀਤੀ ਹੈ। ਅਜਿਹੇ ’ਚ ਉਮੀਦ ਹੈ ਕਿ ਜਲਦ ਟਵਿਟਰ ਯੂਜ਼ਰਸ ਲਈ ਐਡਿਟ ਬਟਨ ਆਪਸ਼ਨ ਦਿੱਤਾ ਜਾ ਸਕਦਾ ਹੈ।