Facebook ਦਾ ਟਵਿੱਟਰ ਤੇ ਇੰਸਟਾਗ੍ਰਾਮ ਅਕਾਊਂਟ ਹੈਕ, ਸਾਊਦੀ ਹੈਕਰਾਂ ਦਾ ਹੱਥ

02/08/2020 2:53:05 PM

ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਟਵਿਟਰ, ਇੰਸਟਾਗ੍ਰਾਮ ਅਤੇ ਮੈਸੇਂਜਰ ਅਕਾਊਂਟ ਦੇ ਹੈਕ ਹੋਣ ਦੀ ਖਬਰ ਹੈ। ਇਸ ਹੈਕਿੰਗ ਨੂੰ ਹੈਕਿੰਗ ਗਰੁੱਪ OurMine ਨੇ ਅੰਜ਼ਾਮ ਦਿੱਤਾ ਹੈ। ਹਾਲਾਂਕਿ ਹੁਣ ਸਾਰੇ ਅਕਾਊਂਟਸ ਨੂੰ ਰੀ-ਸਟੋਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਓਵਰਮਾਈਨ ਗਰੁੱਪ ਇਸ ਤੋਂ ਪਹਿਲਾਂ ਗੂਗਲ ਦੇ ਸੀ.ਈ.ਓ ਸੁੰਦਰ ਪਿਚਾਈ, ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਦਾ ਅਕਾਊਂਟ ਹੈਕ ਕਰ ਚੁੱਕਾ ਹੈ। ਇਸੇ ਗਰੁੱਪ ਨੇ ਇਸੇ ਸਾਲ ਜਨਵਰੀ ’ਚ ਯੂ.ਐੱਸ. ਨੈਸ਼ਨਲ ਫੁੱਟਬਾਲ ਟੀਮ ਦਾ ਅਕਾਊਂਟ ਹੈਕ ਕੀਤਾ ਸੀ। 

OUR MINE ਗਰੁੱਪ ਸਾਊਦੀ ਅਰਬ ਦੇ ਸਾਈਬਰ ਅਪਰਾਧੀ ਦਾ ਇਕ ਗਰੁੱਪ ਹੈ। ਓਵਰਮਾਈਨ ਨੇ ਫੇਸਬੁੱਕ ਦੇ ਟਵਿਟਰ ਅਕਾਊਂਟ ਨੂੰ ਹੈਕ ਕਰਕੇ ਪੋਸਟ ਕੀਤਾ, ‘ ਹਾਏ, ਅਸੀਂ ਲੋਕ ਓਵਰਮਾਈਨ ਹਾਂ। ਵੈੱਲ, ਫੇਸਬੁੱਕ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ ਪਰ ਇਸ ਦੀ ਸੁਰੱਖਿਆ ਘੱਟੋ-ਘੱਟ ਟਵੀਟਰ ਤੋਂ ਮਜ਼ਬੂਤ ਹੈ। ਆਪਣੇ ਅਕਾਊਂਟ ਦੀ ਸੁਰੱਖਿਆ ਵਧਾਉਣ ਲਈ ਸਾਡੇ ਨਾਲ ਸੰਪਰਕ ਕਰੋ:  contact@ourmine.org ਸਕਿਓਰਿਟੀ ਸਰਵਿਸ ਲਈ ourmine.org ’ਤੇ ਵਿਜ਼ਿਟ ਕਰੋ 

PunjabKesari

ਥਰਡ ਪਾਰਟੀ ਪਲੇਟਫਾਰਮ ਨੇ ਹੈਕ ਕੀਤਾ ਅਕਾਊਂਟ
ਟਵਿਟਰ ਦੇ ਇਕ ਬੁਲਾਰੇ ਨੇ ਈਮੇਲ ਰਾਹੀਂ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਨ੍ਹਾਂ ਪਲੇਟਫਾਰਮਸ ਦੇ ਟਵਿਟਰ ਅਕਾਊਂਟ ਨੂੰ ਥਰਡ ਪਾਰਟੀ ਪਲੇਟਫਾਰਮ ਦੁਆਰਾ ਹੈਕ ਕੀਤਾ ਗਿਆ। ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਇਸ ਹੈਕਿੰਗ ਬਾਰੇ ਪਤਾ ਲੱਗਾ, ਅਸੀਂ ਤੁਰੰਤ ਹੈਕ ਕੀਤੇ ਗਏ ਅਕਾਊਂਟ ਨੂੰ ਲਾਕ ਕਰ ਦਿੱਤਾ ਸੀ। 

Some of our corporate social accounts were briefly hacked but we have secured and restored access

— Facebook (@Facebook) February 8, 2020

 

ਫੇਸਬੁੱਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ 
ਦੂਜੇ ਪਾਸੇ ਫੇਸਬੁੱਕ ਨੇ ਵੀ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਦੇ ਕੁਝ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਕ ਕਰ ਲਿਆ ਗਿਆ ਹੈ। ਫੇਸਬੁੱਕ ਦੇ ਬੁਲਾਰੇ ਜੋ ਆਸਬਰਨ ਨੇ ਕਿਹਾ ਕਿ ਸਾਡੇ ਕੁਝ ਕਾਰਪੋਰੇਟ ਸੋਸ਼ਲ ਅਕਾਊਂਟ ਨੂੰ ਕੁਝ ਹੱਦ ਤਕ ਹੈਕ ਕੀਤਾ ਗਿਆ ਸੀ ਪਰ ਅਸੀਂ ਇਸ ਨੂੰ ਹੁਣ ਸੁਰੱਖਿਅਤ ਕਰ ਲਿਆ ਹੈ। 


Related News